ਗੁਰਦਾਸਪੁਰ ਨੇੜੇ ਗੁੱਜਰ ਦੇ ਡੇਰੇ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

Friday, May 01, 2026 - 04:38 PM (IST)

ਗੁਰਦਾਸਪੁਰ ਨੇੜੇ ਗੁੱਜਰ ਦੇ ਡੇਰੇ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਗੁਰਦਾਸਪੁਰ (ਵਿਨੋਦ)– ਗੁਰਦਾਸਪੁਰ ਤੋਂ ਕਰੀਬ 2 ਕਿਲੋਮੀਟਰ ਦੂਰ ਪੈਂਦੇ ਪਿੰਡ ਅੱਬਲਖੈਰ ਵਿੱਚ ਇੱਕ ਗੁੱਜਰ ਦੇ ਡੇਰੇ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਸਾਰਾ ਡੇਰਾ ਸੜ ਕੇ ਰਾਖ ਹੋ ਗਿਆ। ਅੱਗ ਦੀ ਸੂਚਨਾ ਮਿਲਣ ’ਤੇ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ, ਪਰ ਤਦ ਤੱਕ ਕਾਫ਼ੀ ਨੁਕਸਾਨ ਹੋ ਚੁੱਕਾ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ Airport 'ਤੇ Dog Max ਦੀ ਆਲੀਸ਼ਾਨ ਰਿਟਾਇਰਮੈਂਟ, ਸਲੂਟ ਮਾਰ ਕੇ ਜਿੱਤਿਆ ਸਭ ਦਾ ਦਿਲ

ਪੀੜਤ ਦੇ ਮੁਤਾਬਕ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਅੱਗ ਬਹੁਤ ਤੇਜ਼ੀ ਨਾਲ ਫੈਲੀ, ਜਿਸ ਕਰਕੇ ਪੂਰਾ ਡੇਰਾ ਕੁਝ ਹੀ ਸਮੇਂ ਵਿੱਚ ਸੜ ਗਿਆ। ਡੇਰੇ ਵਿੱਚ ਪਏ ਬਿਸਤਰੇ, ਕੱਪੜੇ, ਕੂਲਰ, ਅਲਮਾਰੀਆਂ ਅਤੇ ਕੁਝ ਨਕਦੀ ਵੀ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਈ। ਪੀੜਤ ਅਨੁਸਾਰ ਉਸ ਦਾ ਕਰੀਬ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸਥਾਨਕ ਲੋਕਾਂ ਨੇ ਮਿਲ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੀ ਤੀਬਰਤਾ ਕਰਕੇ ਇਹ ਮੁਸ਼ਕਿਲ ਸਾਬਤ ਹੋਇਆ। ਬਾਅਦ ਵਿੱਚ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

ਇਹ ਵੀ ਪੜ੍ਹੋ- ਅਟਾਰੀ ਰਿਟਰੀਟ ਸੈਰੇਮਨੀ ਨੂੰ ਲੈ ਕੇ ਅਹਿਮ ਖ਼ਬਰ, ਬਦਲਿਆ ਸਮਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News