2 ਸਮੱਗਲਰਾਂ ਕੋਲੋਂ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ
Sunday, Jul 29, 2018 - 05:44 AM (IST)
ਭੋਗਪੁਰ, (ਰਾਣਾ)- ਭੋਗਪੁਰ ਪੁਲਸ ਵੱਲੋਂ 2 ਨਸ਼ਾ ਸਮੱਗਲਰਾਂ ਪਾਸੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਜਾਣਕਾਰੀ ਅਨੁਸਾਰ ਏ. ਐੱਸ. ਆਈ. ਸਲਿੰਦਰ ਸਿੰਘ ਨੂੰ ਅੱਡਾ ਪਚਰੰਗਾ ਵਿਖੇ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਰਛਪਾਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸਿੰਘਪੁਰ ਥਾਣਾ ਭੋਗਪੁਰ ਬਾਹਰਲੇ ਸੂਬੇ ਤੋਂ ਭਾਰੀ ਮਾਤਰਾ ਵਿਚ ਸ਼ਰਾਬ ਲਿਆ ਕੇ ਵੇਚਦਾ ਹੈ। ਉਸ ਦੇ ਘਰ ’ਚ ਰੇਡ ਕਰ ਕੇ ਪੁਲਸ ਨੇ ਉਸ ਤੋਂ 47 ਬੋਤਲਾਂ ਸ਼ਰਾਬ ਮਾਰਕਾ ਰਾਜਧਾਨੀ ਸੇਲ ਇਨ ਚੰਡੀਗਡ਼੍ਹ ਬਰਾਮਦ ਕੀਤੀ। ਉਸ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਸੇ ਤਰ੍ਹਾਂ ਹੈੱਡ ਕਾਂਸਟੇਬਲ ਕਮਲਜੀਤ ਸਿੰਘ ਪਿੰਡ ਚਾਹਡ਼ਕੇ ਵਿਖੇ ਮੌਜੂਦ ਸਨ ਕਿ ਇਕ ਮੁਖਬਰ ਦੀ ਇਤਲਾਹ ’ਤੇ ਮੰਗਤ ਰਾਮ ਪੁੱਤਰ ਖੁਸ਼ੀ ਰਾਮ ਵਾਸੀ ਬੁੱਟਰਾਂ ਥਾਣਾ ਭੋਗਪੁਰ ਜੋ ਬਾਹਰਲੇ ਸੂਬੇ ਤੋਂ ਸ਼ਰਾਬ ਲਿਆ ਕੇ ਵੇਚਦਾ ਹੈ, ਦੇ ਘਰ ਰੇਡ ਕੀਤੀ ਤਾਂ ਉਸ ਪਾਸੋਂ 12 ਬੋਤਲਾਂ ਸ਼ਰਾਬ ਮਾਰਕਾ ਕਰੇਜੀ ਰੋਮੀਓ ਬਰਾਮਦ ਕੀਤੀ ਤੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
