ਨਵੇਂ ਸਾਲ ਵਾਲੇ ਦਿਨ ਘਰ ''ਚ ਪਏ ਕੀਰਨੇ, ਲਾਈਨਮੈਨ ਦੀ ਦਰਦਨਾਕ ਮੌਤ

Saturday, Jan 02, 2021 - 11:41 AM (IST)

ਨਵੇਂ ਸਾਲ ਵਾਲੇ ਦਿਨ ਘਰ ''ਚ ਪਏ ਕੀਰਨੇ, ਲਾਈਨਮੈਨ ਦੀ ਦਰਦਨਾਕ ਮੌਤ

ਜਲੰਧਰ (ਮਹੇਸ਼)- ਜਲੰਧਰ ਹਾਈਟਸ ਪੁਲਸ ਚੌਕੀ ਅਧੀਨ ਪੈਂਦੇ ਪਿੰਡ ਅਲੀਪੁਰ ’ਚ ਟਰਾਂਸਫਾਰਮਰ ’ਤੇ ਚੜ੍ਹ ਕੇ ਬਿਜਲੀ ਦੀ ਸਪਲਾਈ ਠੀਕ ਕਰ ਰਹੇ 56 ਸਾਲ ਦੇ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ : ਸੰਤੋਖ ਚੌਧਰੀ ਨੇ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ, ਰੱਖੀ ਇਹ ਖ਼ਾਸ ਮੰਗ

ਜਾਣਕਾਰੀ ਅਨੁਸਾਰ ਮ੍ਰਿਤਕ ਲਾਈਨਮੈਨ ਬਲਰਾਮ ਰਾਜ ਪੁੱਤਰ ਚਮਨ ਲਾਲ ਵਾਸੀ ਸ਼ਾਸਤਰੀ ਨਗਰ ਥਾਣਾ ਬਸਤੀ ਬਾਵਾ ਖੇਲ ਜਲੰਧਰ ਪੰਜਾਬ ਪਾਵਰਕਾਮ ਦੀ ਸਬ-ਡਿਵੀਜ਼ਨ ਮਾਡਲ ਟਾਊਨ ’ਚ ਤਾਇਨਾਤ ਸੀ। ਪਿੰਡ ਨੰਗਲ ਪੁਰਦਿਲ ਤੋਂ ਬਿਜਲੀ ਦੀ ਸਪਲਾਈ ਠੀਕ ਨਾ ਹੋਣ ਸਬੰਧੀ ਉਹ ਸ਼ਿਕਾਇਤ ’ਤੇ ਗਿਆ ਸੀ ਅਤੇ ਜਦੋਂ ਉਹ ਅਲੀਪੁਰ ਪਿੰਡ ’ਚ ਸਪਲਾਈ ਨੂੰ ਠੀਕ ਕਰਨ ਲਈ ਪੌੜੀ ’ਤੇ ਚੜ੍ਹਿਆ ਤਾਂ ਕਰੰਟ ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਉਹ ਪੌੜੀ ਤੋਂ ਹੇਠਾਂ ਡਿੱਗ ਪਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 

ਪਹਿਲਾਂ ਮਾਮਲੇ ਦੀ ਜਾਂਚ ਥਾਣਾ ਸਦਰ ਦੀ ਪੁਲਸ ਚੌਕੀ ਫਤਿਹਪੁਰ ਦੇ ਏ. ਐੱਸ. ਆਈ. ਮੇਵਾ ਸਿੰਘ ਕਰ ਰਹੇ ਸਨ ਪਰ ਬਾਅਦ ਵਿਚ ਇਹ ਜਲੰਧਰ ਹਾਈਟਸ ਪੁਲਸ ਚੌਕੀ ਦਾ ਹੋਣ ਕਾਰਣ ਇਸ ਮਾਮਲੇ ਨੂੰ ਚੌਕੀ ਨੂੰ ਸੌਂਪ ਦਿੱਤਾ ਗਿਆ ਹੈ । ਚੌਕੀ ਮੁਖੀ ਜਸਬੀਰ ਜੱਸੀ ਨੇ ਦੱਸਿਆ ਕਿ ਪੁਲਸ ਲਾਈਨਮੈਨ ਦੀ ਲਾਸ਼ ਸ਼ਨੀਵਾਰ ਨੂੰ ਸਵੇਰੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦੇਵੇਗੀ।

ਇਹ ਵੀ ਪੜ੍ਹੋ : ਖੁਸ਼-ਆਮਦੀਦ 2021: ਤਸਵੀਰਾਂ ’ਚ ਵੇਖੋ ਜਲੰਧਰ ਵਾਸੀਆਂ ਨੇ ਕਿਵੇਂ ਮਨਾਇਆ ਨਵੇਂ ਸਾਲ ਦਾ ਜਸ਼ਨ


author

shivani attri

Content Editor

Related News