ਫੋਨ ’ਤੇ ਗੱਲ ਕਰਦਿਆਂ ਡਿੱਗੀ ਆਸਮਾਨੀ ਬਿਜਲੀ, ਹੋਈ ਦਰਦਨਾਕ ਮੌਤ

Thursday, Nov 10, 2022 - 12:53 AM (IST)

ਫੋਨ ’ਤੇ ਗੱਲ ਕਰਦਿਆਂ ਡਿੱਗੀ ਆਸਮਾਨੀ ਬਿਜਲੀ, ਹੋਈ ਦਰਦਨਾਕ ਮੌਤ

ਭੋਗਪੁਰ (ਰਾਣਾ ਭੋਗਪੁਰੀਆ) : ਨਜ਼ਦੀਕੀ ਪਿੰਡ ਲੁਹਾਰਾਂ ਚਾਹੜਕੇ ਵਿਖੇ ਦਰੱਖ਼ਤ ਕੱਟ ਰਹੇ ਇਕ ਮਜ਼ਦੂਰ ਦੀ ਆਸਮਾਨੀ ਬਿਜਲੀ ਪੈਣ ਕਾਰਨ ਮੌਕੇ ’ਤੇ ਹੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੀਰਾਮ (47) ਸਪੁੱਤਰ ਵਧਈ ਰਾਮ ਵਾਸੀ ਬਿਹਾਰ ਹਾਲ ਵਾਸੀ ਪਿੰਡ ਘੁੱਗਾ, ਜੋ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਪਿੰਡ ਘੁੱਗਾ ਵਿਖੇ ਰਹਿ ਰਿਹਾ ਹੈ। ਅੱਜ ਉਹ ਪਿੰਡ ਲੁਹਾਰਾਂ ਚਾੜ੍ਹਕੇ ਵਿਖੇ ਦਰੱਖਤਾਂ ਦੀ ਕਟਾਈ ਦਾ ਕੰਮ ਕਰ ਰਿਹਾ ਸੀ ਕਿ ਬਾਅਦ ਦੁਪਹਿਰ 4 ਵਜੇ ਦੇ ਕਰੀਬ ਜਦ ਹਲਕੀ ਬੂੰਦਾ-ਬਾਂਦੀ ਹੋ ਰਹੀ ਸੀ,  ਉਸ ਵਕਤ ਉਹ ਆਪਣੇ ਮੋਬਾਇਲ ਫੋਨ ’ਤੇ ਕਿਸੇ ਨਾਲ ਗੱਲ ਕਰ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਇਸੇ ਦੌਰਾਨ ਅਚਾਨਕ ਆਸਮਾਨੀ ਬਿਜਲੀ ਪੈਣ ਕਾਰਨ ਉਸ ਦੇ ਮੋਬਾਇਲ ਫੋਨ ਨੂੰ ਅੱਗ ਲੱਗ ਗਈ । ਇਹ ਅੱਗ ਉਸ ਦੇ ਵਾਲਾਂ ਨੂੰ ਪੈ ਗਈ, ਜੋ ਉਸ ਲਈ ਜਾਨਲੇਵਾ ਸਾਬਤ ਹੋਈ । ਆਸਮਾਨੀ ਬਿਜਲੀ ਪੈਣ ਕਾਰਨ ਉਸ ਦਾ ਮੋਬਾਇਲ ਫੋਨ ਸੜ ਗਿਆ।  ਇਸ ਘਟਨਾ ਕਾਰਨ ਇਲਾਕੇ ਭਰ ’ਚ ਸੋਗ ਦੀ ਲਹਿਰ ਫੈਲ ਗਈ ਅਤੇ ਲੋਕ ਖ਼ਰਾਬ ਮੌਸਮ ਦੌਰਾਨ ਮੋਬਾਇਲ ਫੋਨ ’ਤੇ ਗੱਲ ਨਾ ਕਰਨ ਦੀਆਂ ਗੱਲਾਂ ਕਰਦੇ ਸੁਣਾਈ ਦਿੱਤੇ ਗਏ।


author

Manoj

Content Editor

Related News