ਆਸਮਾਨੀ ਬਿਜਲੀ ਨਾਲ ਇਨਵਰਟਰ ਸੜਿਆ ਤੇ ਕਮਰੇ ਦੀ ਛੱਤ ਡਿੱਗੀ

06/18/2017 4:26:55 AM

ਸੁਲਤਾਨਪੁਰ ਲੋਧੀ,   (ਸੋਢੀ)- ਅੱਜ ਸਵੇਰੇ ਇਥੋਂ ਦੇ ਨੇੜਲੇ ਪਿੰਡ ਫਰੀਦ ਸਰਾਏ ਵਿਖੇ ਆਸਮਾਨੀ ਬਿਜਲੀ ਪੈਣ ਨਾਲ ਇਕ ਗਰੀਬ ਵਿਅਕਤੀ ਦੇ ਕਮਰੇ ਦੀ ਛੱਤ ਡਿੱਗ ਗਈ ਤੇ ਇਨਵਰਟਰ 'ਚੋਂ ਵੀ ਅੱਗ ਦੀਆਂ ਲਪਟਾਂ ਨਿਕਲਣ ਨਾਲ ਕਮਰੇ 'ਚ ਸੌਂ ਰਹੇ ਵਿਅਕਤੀ ਗੁਰਦਿਆਲ ਸਿੰਘ ਤੇ ਉਸਦੀ ਪਤਨੀ ਰਣਜੀਤ ਕੌਰ ਦੇ ਸੱਟਾਂ ਲੱਗਣ ਦੀ ਖ਼ਬਰ ਹੈ। 
ਅੱਜ ਸਵੇਰੇ ਕਾਲੀ ਘਟਾ ਛਾਈ ਤੇ ਤੇਜ਼ ਹਨੇਰੀ ਨਾਲ ਆਸਮਾਨੀ ਬਿਜਲੀ ਵੀ ਗਰਜਣੀ ਸ਼ੁਰੂ ਹੋ ਗਈ ਤੇ ਇਸੇ ਦੌਰਾਨ ਆਸਮਾਨੀ ਬਿਜਲੀ ਪੈਣ ਨਾਲ ਕਮਰੇ ਅੰਦਰ ਪਿਆ ਇਨਵਰਟਰ ਬੁਰੀ ਤਰ੍ਹਾਂ ਸੜ ਗਿਆ ਤੇ ਛੱਤ ਡਿੱਗ ਗਈ ਜਿਸ ਨਾਲ ਬਜ਼ੁਰਗ ਜੋੜਾ ਮਲਬੇ ਹੇਠਾਂ ਦੱਬ ਗਿਆ, ਜਿਨ੍ਹਾਂ ਨੂੰ ਪਰਿਵਾਰ ਦੇ ਦੂਸਰੇ ਕਮਰਿਆਂ 'ਚ ਬੈਠੇ ਮੈਂਬਰਾਂ ਤੇ ਪਿੰਡ ਦੇ ਲੋਕਾਂ ਨੇ ਬਾਹਰ ਕੱਢਿਆ। 
ਗੁਰਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਅੰਦਰੂਨੀ ਸੱਟਾਂ ਲੱਗੀਆਂ ਹਨ ਪਰ ਸਾਰੇ ਅੰਗ ਠੀਕ-ਠਾਕ ਹਨ। ਇਸ ਸਮੇਂ ਪਿੰਡ ਫਰੀਦ ਸਰਾਏ ਦੇ ਸਾਬਕਾ ਸਰਪੰਚ ਜਗਤਾਰ ਸਿੰਘ, ਸਰਬਜੀਤ ਸਿੰਘ ਤੇ ਗੁਰਪਾਲ ਸਿੰਘ ਆਦਿ ਵੀ ਉਨ੍ਹਾਂ ਦਾ ਪਤਾ ਲੈਣ ਪੁੱਜੇ।


Related News