ਰੱਸੀ ਟੁੱਟਣ ਨਾਲ ਅਚਾਨਕ ਹੇਠਾਂ ਡਿੱਗੀ ਲਿਫਟ, ਠੇਕੇਦਾਰ ਦੀ ਹੋਈ ਦਰਦਨਾਕ ਮੌਤ
Monday, May 27, 2024 - 08:44 AM (IST)
ਡੇਰਾਬਸੀ (ਅਨਿਲ): ਡੇਰਾਬਸੀ ਫੋਕਲ ਪੁਆਇੰਟ ਸਥਿਤ ਪਟਿਆਲਾ ਪੈਕਰਜ਼ ਨਾਮਕ ਕੰਪਨੀ ਵਿਖੇ ਸ਼ੈੱਡ ਬਣਾਉਣ ਆਏ ਵਿਅਕਤੀ ਦੀ ਲਿਫਟ ਦੀ ਰੱਸੀ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 42 ਸਾਲਾ ਦਵਿੰਦਰ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਸੰਤ ਅਤਰ ਸਿੰਘ ਕਾਲੋਨੀ, ਪਟਿਆਲਾ ਰੋਡ, ਅਲੀਪੁਰ ਵਜੋਂ ਹੋਈ ਹੈ। ਜੋ ਖ਼ੁਦ ਠੇਕੇਦਾਰ ਦਾ ਕੰਮ ਕਰਦਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ, ਇਕ ਪੁੱਤਰ ਅਤੇ ਇਕ ਬੇਟੀ ਛੱਡ ਗਿਆ ਹੈ। ਪੁਲਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਮ੍ਰਿਤਕ ਦੀ ਲਾਸ਼ ਨੂੰ ਡੇਰਾਬਸੀ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸੱਥ ’ਚ ਖ਼ੂਨੀ ਵਾਰਦਾਤ! ਸ਼ਰੇਆਮ ਕੀਤਾ ਨੌਜਵਾਨ ਦਾ ਕਤਲ
ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਫੋਕਲ ਪੁਆਇੰਟ ਦੇ ਈ 61 ਡੀ-50 ਪਟਿਆਲਾ ਪੈਕਰਜ਼ ਵਿਚ ਟੇਪ ਰੋਲ ਬਣਾਏ ਜਾਂਦੇ ਹਨ। ਜਿੱਥੇ ਦਵਿੰਦਰ ਸਿੰਘ ਨੇ ਤੀਜੀ ਮੰਜ਼ਲ ’ਤੇ ਸ਼ੈੱਡ ਲਗਾਉਣ ਦਾ ਠੇਕਾ ਲਿਆ ਸੀ। ਉਹ ਫੈਕਟਰੀ ਵਿਚ ਲਿਫਟ ਤੋਂ ਹੇਠਾਂ ਆ ਰਿਹਾ ਸੀ ਕਿ ਅਚਾਨਕ ਲਿਫਟ ਦੀ ਰੱਸੀ ਟੁੱਟ ਗਈ। ਜਿਸ ਕਾਰਨ ਲਿਫਟ ਜ਼ਮੀਨ ’ਤੇ ਡਿੱਗ ਗਈ, ਲਿਫਟ ’ਚ ਸਵਾਰ ਦਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਫੈਕਟਰੀ ਪ੍ਰਬੰਧਕ ਉਸ ਨੂੰ ਇਲਾਜ ਲਈ ਜ਼ੀਰਕਪੁਰ ਦੇ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ’ਤੇ ਪੁਲਸ ਨੇ ਲਾਸ਼ ਨੂੰ ਡੇਰਾਬਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਕੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8