ਐੱਲ.ਆਈ.ਸੀ ਪਾਲਿਸੀ ਧੋਖੇ ਨਾਲ ਤਬਦੀਲ ਕਰਵਾਈ, ਮਾਮਲਾ ਦਰਜ
Sunday, Jul 22, 2018 - 03:18 AM (IST)

ਤਰਨਤਾਰਨ, (ਰਾਜੂ)- ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਐੱਲ.ਆਈ.ਸੀ ਪਾਲਿਸੀ ਧੋਖੇ ਨਾਲ ਤਬਦੀਲ ਕਰਵਾਉਣ ਦੇ ਦੋਸ਼ ’ਚ 2 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਮੁਦਈ ਮਨਦੀਪ ਕੌਰ ਪਤਨੀ ਜਸਬੀਰ ਸਿੰਘ ਵਾਸੀ ਗੋਪਾਲਪੁਰਾ ਨੇ ਦਰਖਾਸਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦੇ ਭਰਾ ਬਿਕਰਮਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮਕਾਨ ਨੰ. 654 ਗਲੀ ਕੈਪਟਨ ਗੁਰਚਰਨ ਸਿੰਘ ਵਾਲੀ ਮੁਹੱਲਾ ਟਾਂਕਸ਼ੱਤਰੀ ਤਰਨਤਾਰਨ ਨੇ ਐੱਲ. ਆਈ. ਸੀ ਏਜੰਟ ਇੰਦਰਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰ. 603/1705 ਮੁਹੱਲਾ ਲਾਇਲਪੁਰ ਪੱਟੀ ਨਾਲ ਹਮ ਮਸ਼ਵਰਾ ਹੋ ਕੇ ਮੇਰੇ ਜਾਅਲੀ ਦਸਤਖਤ ਕਰਕੇ 38477 ਰੁਪਏ ਦੀ ਐੱਲ.ਆਈ.ਸੀ ਪਾਲਿਸੀ ਆਪਣੇ ਨਾਮ ਤਬਦੀਲ ਕਰਵਾ ਕੇ ਧੋਖਾਧਡ਼ੀ ਕੀਤੀ ਹੈ। ਇਸ ਸਬੰਧੀ ਤਫਤੀਸ਼ੀ ਅਫਸਰ ਏ.ਐੱਸ.ਆਈ ਅਮਰੀਕ ਸਿੰਘ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।