ਲਾਇਬ੍ਰੇਰੀ ਮੁਹਿੰਮ ਨੂੰ ਮਿਲਿਆ ਰਿਸਪਾਂਸ, ਘਰਾਂ ਤੋਂ ਕਿਤਾਬਾਂ ਸਕੂਲਾਂ ''ਚ ਪਹੁੰਚਾਉਣ ਲੱਗੇ ਵਿਭਾਗੀ ਅਧਿਕਾਰੀ

07/23/2019 2:56:24 PM

ਲੁਧਿਆਣਾ (ਵਿੱਕੀ) : ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀਆਂ ਕਿਤਾਬਾਂ 'ਚ ਪੜ੍ਹਨ 'ਚ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਸੈਕਟਰੀ ਐਜੂਕੇਸ਼ਨ ਕ੍ਰਿਸ਼ਨ ਕੁਮਾਰ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਜਿਥੇ ਪਿਛਲੇ ਇਕ ਹਫਤੇ 'ਚ ਹੀ ਬਿਹਤਰੀਨ ਰਿਸਪਾਂਸ ਮਿਲ ਰਿਹਾ ਹੈ। ਉਥੇ ਹੁਣ ਵਿਭਾਗੀ ਅਧਿਕਾਰੀ ਵੀ ਆਪਣੇ ਘਰਾਂ 'ਚ ਪਈਆਂ ਪੜ੍ਹਨਯੋਗ ਕਿਤਾਬਾਂ ਸਰਕਾਰੀ ਸਕੂਲਾਂ 'ਚ ਬੱਚਿਆਂ ਲਈ ਪਹੁੰਚਾਉਣ ਲੱਗੇ ਹਨ। ਖਾਸ ਗੱਲ ਤਾਂ ਇਹ ਹੈ ਕਿ ਸੈਕਟਰੀ ਦੀ ਇਸ ਪਹਿਲਕਦਮੀ ਦੇ ਕਾਰਨ ਰਾਜ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਹਰੇਕ ਬੱਚੇ ਦੇ ਹੱਥ 'ਚ ਸਕੂਲ ਆਉਂਦੇ ਅਤੇ ਵਾਪਸ ਜਾਂਦੇ ਸਮੇਂ ਸਾਹਿਤਕ ਕਿਤਾਬਾਂ ਦੇਖੀਆਂ ਜਾ ਸਕਦੀਆਂ ਹਨ। ਵਿਭਾਗ ਵੱਲੋਂ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਨਵੀਆਂ ਬਾਲ ਪੁਸਤਕਾਂ ਖਰੀਦਣ ਲਈ ਫੰਡ ਜਾਰੀ ਕੀਤਾ ਗਿਆ ਹੈ। ਮਾਪਿਆਂ ਅਤੇ ਅਧਿਆਪਕਾਂ ਦੀਆਂ ਮੰਨੀਏ ਤਾਂ ਵਿਦਿਆਰਥੀਆਂ ਦਾ ਗਿਆਨ ਵਧਾਉਣ 'ਚ ਵੀ ਲਾਇਬਰੇਰੀ ਦੀਆਂ ਇਹ ਕਿਤਾਬਾਂ ਕਾਫੀ ਹੱਦ ਤੱਕ ਸਹਾਇਕ ਸਿੱਧ ਹੋ ਰਹੀ ਹੈ। ਇਥੇ ਦੱਸ ਦੇਈਏ ਕਿ ਪ੍ਰਾਇਮਰੀ ਸਕੂਲਾਂ ਵਿਚ ਸੁੰਦਰ ਰੀਡਿੰਗ ਸੈੱਲ ਅਤੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸੁੰਦਰ ਲਾਇਬਰੇਰੀ ਦੀ ਸਥਾਪਨਾ ਵੀ ਇਸੇ ਮੁਹਿੰਮ ਦੇ ਅਧੀਨ ਹੋਈ ਹੈ।

PunjabKesari15 ਅਗਸਤ ਤੱਕ ਸਕੂਲਾਂ 'ਚ ਚੱਲੇਗੀ ਵਿਸ਼ੇਸ਼ ਮੁਹਿੰਮ
ਜਾਣਕਾਰੀ ਮੁਤਾਬਕ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ 'ਚ ਸਾਹਿਤਕ ਕਿਤਾਬਾਂ ਪੜ੍ਹਨ ਦੀਆਂ ਰੁਚੀਆਂ ਵਿਕਸਤ ਕਰਨ ਲਈ 15 ਜੁਲਾਈ ਤੋਂ 15 ਅਗਸਤ ਤੱਕ ਲਾਇਬਰੇਰੀ ਦੀਆਂ ਕਿਤਾਬਾਂ ਜਾਰੀ ਕਰਨ ਅਤੇ ਉਨ੍ਹਾਂ ਨੂੰ ਪੜ੍ਹਨ ਦੀ ਇਕ ਮਾਸਿਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਦੇ ਅਧੀਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ 'ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਡੀ. ਐੱਸ.ਪੀ.(ਡੀ). ਸੰਦੀਪ ਨਾਗਰ ਨੇ ਦੱਸਿਆ ਕਿ ਸਿੱਖਿਆ ਕ੍ਰਿਸ਼ਨ ਕੁਮਾਰ ਹਮੇਸ਼ਾ ਹੀ ਸਕੂਲਾਂ 'ਚ ਲਾਇਬਰੇਰੀ ਦੀ ਸਹੀ ਵਰਤੋਂ ਨੂੰ ਅਹਿਮੀਅਤ ਦਿੰਦੇ ਹਨ ਅਤੇ ਵੱਖ-ਵੱਖ ਸਕੂਲਾਂ 'ਚ ਉਨ੍ਹਾਂ ਦੇ ਪ੍ਰੇਰਣਾਦਾਇਕ ਦੌਰਿਆਂ ਦਾ ਇਕ ਮਨੋਰਥ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲਾਇਬਰੇਰੀ ਨਾਲ ਜੁੜਨ ਲਈ ਉਤਸ਼ਾਹਿਤ ਕਰਨਾ ਵੀ ਹੈ। ਲਾਇਬਰੇਰੀ ਦੀਆਂ ਕਿਤਾਬਾਂ ਵਰਤੋਂ 'ਚ ਆਉਣ ਨਾਲ ਵਿਦਿਆਰਥੀਆਂ ਦੇ ਗਿਆਨ ਦਾ ਸੰਗ੍ਰਹਿ ਵੀ ਪਰਿਪੱਕ ਹੋਣ ਦੇ ਨਾਲ-ਨਾਲ ਹੋਰ ਵਧਿਆ ਹੈ।

 


Anuradha

Content Editor

Related News