ਮੈਂ ਲਹਿਰਾ ਤੋਂ ਹੀ ਲੜਾਂਗਾ 2022 ਦੀ ਵਿਧਾਨ ਸਭਾ ਚੋਣ : ਪਰਮਿੰਦਰ ਢੀਂਡਸਾ

Monday, Sep 20, 2021 - 02:44 PM (IST)

ਮੈਂ ਲਹਿਰਾ ਤੋਂ ਹੀ ਲੜਾਂਗਾ 2022 ਦੀ ਵਿਧਾਨ ਸਭਾ ਚੋਣ : ਪਰਮਿੰਦਰ ਢੀਂਡਸਾ

ਸੰਗਰੂਰ (ਬੇਦੀ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਅਤੇ ਲਹਿਰਾ ਦੇ ਵਿਧਾਇਕ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਹ 2022 ਦੀ ਵਿਧਾਨ ਸਭਾ ਚੋਣ ਲਹਿਰਾ ਤੋਂ ਹੀ ਲੜਣਗੇ ਅਤੇ ਨਿਸ਼ਚਤ ਤੌਰ ’ਤੇ 2017 ਵਾਲਾ ਪ੍ਰਦਰਸ਼ਨ ਮੁੜ ਦੁਹਰਾਉਣਗੇ। ਉਹ ਸੋਸ਼ਲ ਮੀਡੀਆ ਰਾਹੀਂ ਵਾਇਰਲ ਹੋਈ ਇੱਕ ਖ਼ਬਰ ‘ਤੇ ਟਿੱਪਣੀ ਕਰ ਰਹੇ ਸਨ। ਇਥੇ ਜਾਰੀ ਇੱਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਕੁਝ ਲੋਕ ਭਰਮ ਪਾਲੀ ਬੈਠੇ ਹਨ ਕਿ ਮੇਰੇ ਚੋਣ ਨਾ ਲੜਣ ਦੀਆਂ ਝੂਠੀਆਂ ਅਫਵਾਹਾਂ ਫੈਲਾ ਕੇ ਸ਼ਾਇਦ ਕੋਈ ਲਾਹਾ ਹਾਸਲ ਕਰ ਲੈਣਗੇ। ਉਨ੍ਹਾਂ ਲਹਿਰਾ ਵਾਸੀਆਂ ਨੂੰ ਅਜਿਹੀਆਂ ਝੂਠੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। 

ਪਰਮਿੰਦਰ ਢੀਂਡਸਾ ਨੇ ਕਿਹਾ ਕਿ ਕਾਂਗਰਸ ਤੋਂ ਸਾਨੂੰ ਕੋਈ ਚੁਣੌਤੀ ਮਿਲਣ ਦੀ ਸੰਭਾਵਨਾ ਨਜ਼ਰ ਨਹੀ ਆਉਂਦੀ ਪਰ ਕੁਝ ਲੋਕ ਅਜਿਹੀਆਂ ਝੂਠੀਆਂ ਅਫਵਾਹਾਂ ਦਾ ਸਹਾਰਾ ਲੈਣ ਦੀ ਤਾਕ ਵਿੱਚ ਰਹਿੰਦੇ ਹਨ। ਢੀਂਡਸਾ ਨੇ ਕਿਹਾ ਕਿ ਲਹਿਰੇ ਦੀ ਸਮੂਹ ਸੰਗਤ ਮੇਰਾ ਪਰਿਵਾਰ ਹੈ। ਸਮੁੱਚਾ ਇਲਾਕਾ ਮੇਰੇ ਜੀਵਨ ਦਾ ਅਹਿਮ ਹਿੱਸਾ ਹੈ। ਮੇਰਾ ਮਨ ਅਤੇ ਮੇਰਾ ਦਿਲ ਲਹਿਰਾ ਨਾਲ ਜੁੜਿਆ ਹੋਇਆ ਹੈ। ਮੇਰੀ ਦਿਲੀ ਇੱਛਾ ਹੈ ਕਿ ਮੇਰੇ ਜੀਵਨ ਦਾ ਹਰ ਪਲ ਲਹਿਰਾ ਹਲਕੇ  ਦੀ ਸੰਗਤ ਦੀ ਸੇਵਾ ਨੂੰ ਨਿਛਾਵਰ ਹੋਵੇ। ਲੋਕਾਂ ਦੀ ਜ਼ਿੰਦਗੀ ਸੌਖਾਲੀ ਅਤੇ ਖੁਸ਼ਹਾਲ ਬਣਾਉਣ ਲਈ ਹਰਪਲ ਸਮਰਪਿਤ ਕਰਾਂ। 

ਢੀਂਡਸਾ ਨੇ ਕਿਹਾ ਕਿ ਮੈਨੂੰ ਅੱਜ ਵੀ ਉਹ ਯਾਦ ਮੇਰੇ ਜਿਹਨ ਤਾਜਾ ਹੈ। ਜਦੋਂ ਹਲਕੇ ਦੇ ਸਮੂਹ ਵਿਕਾਸ ਦੀ ਜਿਹੜੀ ਰੂਪ ਰੇਖਾ ਤਿਆਰ ਕਰਕੇ ਰਿਕਾਰਡਤੋੜ ਵਿਕਾਸ ਕਰਦਿਆ ਉਸਦੀ ਹਰ ਥਾਂ ਪ੍ਰਸੰਸਾ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਮੇਰਾ ਪਰਿਵਾਰ ਲਹਿਰਾ ਹਲਕੇ ਦੇ ਵਾਸੀਆਂ ਵਲੋਂ ਦਿੱਤੇ ਮਾਣ ਸਤਿਕਾਰ ਦਾ ਹਮੇਸ਼ਾ ਰਿਣੀ ਰਹੇਗਾ। ਇਸ ਕਰਕੇ ਬਾਹਰਲੇ ਹਲਕੇ ਤੋਂ ਚੋਣ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
   


author

rajwinder kaur

Content Editor

Related News