ਨਸ਼ੇੜੀ ਪੁੱਤ ਦੀ ਘਿਨੌਣੀ ਕਰਤੂਤ: ਪਿਉ ਨੂੰ ਡੰਡੇ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ

Sunday, Jul 12, 2020 - 01:01 PM (IST)

ਨਸ਼ੇੜੀ ਪੁੱਤ ਦੀ ਘਿਨੌਣੀ ਕਰਤੂਤ: ਪਿਉ ਨੂੰ ਡੰਡੇ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ

ਲਹਿਰਾਗਾਗਾ (ਗਰਗ): ਲਹਿਰਾਗਾਗਾ ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਵਿਖੇ ਇਕ ਨਸ਼ੇੜੀ ਨੌਜਵਾਨ ਵਲੋਂ ਆਪਣੇ ਪਿਉ ਦਾ ਬੇਰਹਿਮੀ ਕਤਲ ਕਰ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਇਸ਼ਕ 'ਚ ਅੰਨ੍ਹੀ ਪਤਨੀ ਦੀ ਕਰਤੂਤ: ਦਿਓਰ ਨਾਲ ਮਿਲ ਕੀਤਾ ਸੀ ਪਤੀ ਦਾ ਕਤਲ, ਇੰਝ ਖੁੱਲ੍ਹਿਆ ਰਾਜ

ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ (70) ਪੁੱਤਰ ਹਰਕ੍ਰਿਸ਼ਨ ਸਿੰਘ ਵਲੋਂ ਆਪਣੇ ਗੁਆਂਢੀ ਨੂੰ ਇੱਕ ਲੱਖ ਰੁਪਏ 'ਚ ਕੁਝ ਜ਼ਮੀਨ ਵੇਚੀ ਗਈ ਸੀ। ਜ਼ਮੀਨ ਦੇ 80 ਹਜ਼ਾਰ ਰੁਪਏ ਲੈਣੇ ਰਹਿੰਦੇ ਸਨ ਪਰ ਸੁਖਦੇਵ ਦਾ ਨਸ਼ੇੜੀ ਪੁੱਤਰ ਮਨਜੀਤ ਸਿੰਘ ਉਰਫ ਕਾਲਾ ਪੈਸਿਆਂ ਦੀ ਮੰਗ ਕਰਦਾ ਸੀ। ਸੁਖਦੇਵ ਨੇ ਉਸ ਨੂੰ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਕਿ ਉਹ ਨਸ਼ੇ ਉੱਪਰ ਖ਼ਰਾਬ ਕਰ ਦੇਵੇਗਾ, ਜਿਸ ਦੇ ਚੱਲਦਿਆ ਗੁੱਸੇ 'ਚ ਆ ਕੇ ਉਸ ਨੇ ਆਪਣੇ ਪਿਓ ਦੇ ਸਿਰ ਉੱਪਰ ਡੰਡਿਆਂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋਂ : ਅਦਾਕਾਰ ਅਮਿਤਾਭ ਤੇ ਅਭਿਸ਼ੇਕ ਬੱਚਨ ਦੀ ਸਲਾਮਤੀ ਲਈ ਦੁਆਵਾਂ ਕਰ ਰਿਹੈ ਖੇਡ ਜਗਤ

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮ੍ਰਿਤਕ ਸੁਖਦੇਵ ਸਿੰਘ ਦੀ ਪਤਨੀ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਦੋਸ਼ੀ ਮਨਜੀਤ ਸਿੰਘ ਕਾਲਾ ਦਾ ਵੀ ਕੁਝ ਸਾਲ ਪਹਿਲਾਂ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਾ ਸੀ, ਜਿਸ ਦੇ ਚੱਲਦਿਆਂ ਦੋਵੇਂ ਪਿਤਾ ਪੁੱਤਰ ਇੱਕੋ ਹੀ ਮਕਾਨ 'ਚ ਰਹਿੰਦੇ ਸੀ । ਘਟਨਾ ਦਾ ਪਤਾ ਚੱਲਦੇ ਹੀ ਥਾਣਾ ਸਦਰ ਦੇ ਇੰਚਾਰਜ ਸੁਰਿੰਦਰ ਕੁਮਾਰ ਭੱਲਾ, ਥਾਣੇਦਾਰ ਹਰਬੰਸ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਪੁਲਸ ਨੇ ਦੋਸ਼ੀ ਮਨਜੀਤ ਸਿੰਘ ਕਾਲਾ ਦੇ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਦਕਿ ਦੋਸ਼ੀ ਫਰਾਰ ਹੈ।  


author

Baljeet Kaur

Content Editor

Related News