ਵਿਧਾਨ ਸਭਾ ''ਚ ਅਕਾਲੀ ਵਿਧਾਇਕ ਪਵਨ ਟੀਨੂੰ ਤੇ ਕਾਂਗਰਸ ਵਿਧਾਇਕਾਂ ''ਚ ਹੱਥੋਪਾਈ

Wednesday, Mar 04, 2020 - 06:48 PM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਧਾਨ ਸਭਾ ਵਿਚ ਬਜਟ ਇਜਲਾਸ ਦੇ ਆਖਰੀ ਦਿਨ ਵੀ ਖੂਬ ਹੰਗਾਮਾ ਭਰਪੂਰ ਰਿਹਾ। ਬੁੱਧਵਾਰ ਨੂੰ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਵਲੋਂ ਸਦਨ ਵਿਚ ਨਾਅਰੇਬਾਜ਼ੀ ਕੀਤੀ ਗਈ। ਟੀਨੂੰ ਨੂੰ ਸਪੀਕਰ ਵਲੋਂ ਰੋਕਣ ਦੇ ਬਾਵਜੂਦ ਉਹ ਨਹੀਂ ਰੁਕੇ। ਇਸ ਦੌਰਾਨ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਨੇ ਅਕਾਲੀ ਵਿਧਾਇਕ ਪਵਨ ਟੀਨੂੰ ਦੇ ਸਪੀਕਰ ਪ੍ਰਤੀ ਰਵੱਈਆ 'ਤੇ ਨਾਰਾਜ਼ਗੀ ਪਰਗਟ ਕੀਤੀ, ਇਸ ਦੇ ਬਾਵਜੂਦ ਸਪੀਕਰ ਨੇ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ।

PunjabKesari

ਇਸ ਤੋਂ ਬਾਅਦ ਟੀਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸੀਟ ਦੇ ਸਾਹਮਣੇ ਜਾ ਕੇ ਨਾਅਰੇਬਾਜ਼ੀ ਕਰਨ ਲੱਗੇ, ਜਿਸ 'ਤੇ ਮਨਪ੍ਰੀਤ ਬਾਦਲ ਵੀ ਖੜ੍ਹੇ ਹੋ ਗਏ ਅਤੇ ਬਾਕੀ ਕਾਂਗਰਸ ਦੇ ਵਿਧਾਇਕ ਵੀ ਮਨਪ੍ਰੀਤ ਦੀ ਹਿਮਾਇਤ 'ਤੇ ਆ ਗਏ ਤੇ ਟੀਨੂੰ ਨਾਲ ਹੱਥੋਂ ਪਾਈ 'ਤੇ ਉਤਰ ਆਏ ਅਤੇ ਕੁਲਬੀਰ ਜ਼ੀਰਾ ਨੇ ਟੀਨੂੰ ਦਾ ਹੱਥ ਫੜ ਲਿਆ। ਵਿਧਾਨ ਸਭਾ 'ਚ ਹੰਗਾਮਾ ਹੁੰਦਾ ਦੇਖ ਸਪੀਕਰ ਨੇ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ। 

PunjabKesari

ਸਦਨ ਦੇ ਬਾਹਰ ਵਿਰੋਧੀ ਧਿਰਾਂ ਦਾ ਹੰਗਾਮਾ
ਬਜਟ ਇਜਲਾਸ ਦੇ ਆਖਰੀ ਦਿਨ ਵੀ ਸਦਨ ਦੇ ਬਾਹਰ ਵਿਰੋਧੀਆਂ ਵਲੋਂ ਕਾਂਗਰਸ ਖਿਲਾਫ ਲਗਾਤਾਰ ਹੰਗਾਮਾ ਕੀਤਾ ਗਿਆ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ ਗਈ ਅਤੇ 'ਆਪ' ਨੇ ਦੋਹਾਂ ਪਾਰਟੀਆਂ 'ਤੇ ਆਪਸ 'ਚ ਮਿਲੀ-ਭੁਗਤ ਦੇ ਦੋਸ਼ ਲਾਏ। 'ਆਪ' ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 28 ਫਰਵਰੀ ਨੂੰ ਪੇਸ਼ ਕੀਤੇ ਗਏ ਸਾਲ 2020-21 ਦੇ ਬਜਟ ਨੂੰ ਖੋਖਲਾ ਅਤੇ ਆਧਾਰਹੀਣ ਦੱਸਿਆ। ਦੋਹਾਂ ਪਾਰਟੀਆਂ ਤੋਂ ਇਲਾਵਾ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਬੈਂਸ ਵਲੋਂ ਵੀ ਰੇਤ ਮਾਫੀਆ ਖਿਲਾਫ ਪ੍ਰਦਰਸ਼ਨ ਕੀਤਾ ਗਿਆ। 

ਇਹ ਵੀ ਪੜ੍ਹੋ : ਵਿਧਾਨ ਸਭਾ 'ਚ ਸੁਖਜਿੰਦਰ ਰੰਧਾਵਾ ਤੇ ਬਿਕਰਮ ਮਜੀਠੀਆ ਦੀ ਖੜਕੀ      

PunjabKesari

ਮੰਗਲਵਾਰ ਵੀ ਵਿਧਾਨ ਸਭਾ 'ਚ ਭਿੜੇ ਸੀ ਰੰਧਾਵਾ ਤੇ ਮਜੀਠੀਆ
ਮੰਗਲਵਾਰ ਨੂੰ ਵੀ ਪੰਜਾਬ ਵਿਧਾਨ ਸਭਾ 'ਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਚਾਲੇ ਤਿੱਖੀ ਬਹਿਸ ਹੋਈ। ਬਿਕਰਮ ਮਜੀਠੀਆ ਵਲੋਂ ਜਿੱਥੇ ਰੰਧਾਵਾ 'ਤੇ ਗੈਂਗਸਟਰਾਂ ਨੂੰ ਸ਼ਹਿ ਦੇਣ ਦੇ ਦੋਸ਼ ਲਗਾਏ ਗਏ, ਉਥੇ ਹੀ ਰੰਧਾਵਾ ਨੇ ਵੀ ਮਜੀਠੀਆ 'ਤੇ ਹਮਲਾ ਬੋਲਦਿਆਂ ਚਿੱਟੇ ਦਾ ਵਪਾਰੀ ਦੱਸਿਆ। ਇਹ ਬਹਿਸ ਇੰਨੀ ਤਿੱਖੀ ਹੋ ਗਈ ਕਿ ਰੰਧਾਵਾ ਨੇ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕਦੇ ਹੋਏ ਆਖਿਆ ਕਿ ਇਹ ਸਾਡੀ ਸਰਕਾਰ ਦੀ ਨਲਾਇਕੀ ਹੈ ਜਿਹੜਾ ਚਿੱਟੇ ਦਾ ਵਪਾਰੀ ਖੁੱਲ੍ਹਾ ਘੁੰਮ ਰਿਹਾ ਹੈ। ਬਿਕਰਮ ਮਜੀਠੀਆ ਨੇ ਆਖਿਆ ਕਿ ਕਾਂਗਰਸ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਗੈਂਗਸਟਰਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਜ਼ਿਕਰ ਕਰਦਿਆਂ ਮਜੀਠੀਆ ਨੇ ਆਖਿਆ ਕਿ ਇਸੇ ਗੈਂਗਸਟਰ ਵਲੋਂ ਜੇਲ ਵਿਚ ਬੈਠ ਕੇ ਕਤਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਕਾਂਗਰਸ ਦੀ ਕਰਤਾ-ਧਰਤਾ, ਇਸੇ ਲਈ ਜੱਗੂ ਨੂੰ ਸਰਕਾਰ ਦੀ ਸ਼ਹਿ ਹੈ ਅਤੇ ਉਹ ਜੇਲ ਵਿਚ ਬੈਠਾ ਹੋਇਆ ਸੁੱਖ ਸਹੂਲਤਾਂ ਮਾਣ ਰਿਹਾ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਜੱਗੂ ਦੀ ਪਤਨੀ ਦਾ ਵੀ ਕਤਲ ਹੋਇਆ ਸੀ, ਜਦਕਿ ਪੁਲਸ ਨੇ ਮੰਤਰੀ ਸੁਖਜਿੰਦਰ ਰੰਧਾਵਾ ਦੇ ਕਹਿਣ 'ਤੇ ਕਾਰਵਾਈ ਨਹੀਂ ਕੀਤੀ।  


Gurminder Singh

Content Editor

Related News