ਫਰੀਦਕੋਟ ’ਚ ਵੱਡੀ ਵਾਰਦਾਤ, ਘਰ ’ਚੋਂ ਮਿਲੀ ਜਨਾਨੀ ਦੀ ਬੁਰੀ ਤਰ੍ਹਾਂ ਕਤਲ ਕੀਤੀ ਲਾਸ਼

Friday, Jan 28, 2022 - 06:43 PM (IST)

ਫਰੀਦਕੋਟ ’ਚ ਵੱਡੀ ਵਾਰਦਾਤ, ਘਰ ’ਚੋਂ ਮਿਲੀ ਜਨਾਨੀ ਦੀ ਬੁਰੀ ਤਰ੍ਹਾਂ ਕਤਲ ਕੀਤੀ ਲਾਸ਼

ਫਰੀਦਕੋਟ (ਜਗਤਾਰ) : ਫਰੀਦਕੋਟ ਦੇ ਬਾਬਾ ਫਰੀਦ ਨਗਰ ’ਚ ਬੰਦ ਘਰ ਹੀ ਇਕ ਅਧੇੜ ਉਮਰ ਦੀ ਬੀਬੀ ਦੀ ਖੂਨ ਨਾਲ ਲੱਥ-ਪਥ ਲਾਸ਼ ਪੁਲਸ ਵੱਲੋਂ ਬਰਾਮਦ ਕੀਤੀ ਗਈ ਹੈ, ਜਿਸ ਨੂੰ ਪੋਸਟ ਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਚਾਰ ਦਿਨ ਪਹਿਲਾਂ ਦੀ ਹੈ ਅਤੇ ਉਕਤ ਬੀਬੀ ਦਾ ਪਤੀ ਉਸੇ ਦਿਨ ਤੋਂ ਹੀ ਘਰੋਂ ਗਾਇਬ ਹੈ। ਜਾਣਕਰੀ ਦਿੰਦੇ ਹੋਏ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸਾਨੂੰ ਇਸ ਦੇ ਇਕ ਰਿਸ਼ਤੇਦਾਰ ਵੱਲੋਂ ਫੋਨ ’ਤੇ ਇਤਲਾਹ ਦਿੱਤੀ ਸੀ ਕਿ ਫਰੀਦ ਨਗਰ ਦੇ ਇਕ ਘਰ ’ਚ ਲਤਿਕਾ ਅਰੋੜਾ ਨਾਮ ਦੀ ਬੀਬੀ ਨਾ ਤਾਂ ਫੋਨ ਚੁੱਕ ਕਰ ਰਹੀ ਹੈ ਅਤੇ ਨਾ ਹੀ ਉਸ ਦੇ ਘਰ ਦਾ ਦਰਵਾਜ਼ਾ ਖੁੱਲ੍ਹ ਰਿਹਾ ਹੈ। ਜਿਸ ਤੋਂ ਬਾਅਦ ਪੁਲਸ ਪਾਰਟੀ ਵੱਲੋਂ ਜਦੋਂ ਇਸ ਘਰ ’ਚ ਜਾਕੇ ਦੇਖਿਆ ਤਾਂ ਖੂਨ ਨਾਲ ਲਥ-ਪਥ ਉਕਤ ਬੀਬੀ ਦੀ ਲਾਸ਼ ਪਈ ਸੀ।

ਇਹ ਵੀ ਪੜ੍ਹੋ : ਰਾਤ ਦੇ ਹਨ੍ਹੇਰੇ ’ਚ ਨਹਿਰ ਵਿਚ ਡਿੱਗੀ ਗੱਡੀ, ਦੋ ਦੋਸਤਾਂ ਦੀਆਂ ਮਿਲੀਆਂ ਲਾਸ਼ਾਂ, 9 ਭੈਣਾਂ ਦੇ ਸਿਰੋਂ ਉੱਠਿਆ ਭਰਾ ਦਾ ਹੱਥ

ਮ੍ਰਿਤਕਾ ਦੇ ਸਿਰ ’ਤੇ ਸੱਟ ਲੱਗੀ ਹੋਈ ਸੀ ਅਤੇ ਡੁੱਲਿਆ ਖੂਨ ਪੂਰੀ ਤਰ੍ਹਾਂ ਜੰਮ ਚੁੱਕਾ ਸੀ। ਘਟਨਾ ਕੋਈ ਚਾਰ ਕੁ ਦਿਨ ਪੁਰਾਣੀ ਲੱਗ ਰਹੀ ਹੈ। ਫਿਲਹਾਲ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੇ ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਬਿਆਨਾਂ ’ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕਾ ਦੀ ਧੀ ਅਤੇ ਜਵਾਈ ਵਿਦੇਸ਼ ’ਚ ਹਨ ਜਿਨ੍ਹਾਂ ਨਾਲ ਲਗਾਤਾਰ ਗੱਲਬਾਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਪਤੀ ਵੀ ਘਟਨਾ ਵਾਲੇ ਦਿਨ ਤੋਂ ਲਾਪਤਾ ਹੈ ਜਿਸ ਨੂੰ ਵੀ ਸ਼ੱਕ ਜਤਾਇਆ ਜਾ ਰਿਹਾ ਹੈ। ਬਾਕੀ ਉਸ ਦੇ ਸਾਹਮਣੇ ਆਉਣ ’ਤੇ ਹੀ ਸਾਰਾ ਮਾਮਲਾ ਸਾਫ ਹੋ ਸਕੇਗਾ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਘਟਨਾ, ਲੁੱਟ ਦੇ ਇਰਾਦੇ ਨਾਲ ਨੌਜਵਾਨ ਦਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News