ਹੁਣ ਆਨਲਾਈਨ ਟੈਸਟ ਦੇ ਕੇ ਬਣਾ ਸਕੋਗੇ ਲਰਨਿੰਗ ਡਰਾਈਵਿੰਗ ਲਾਇਸੈਂਸ, ਜਾਣੋ ਪ੍ਰਕਿਰਿਆ

Monday, Jun 27, 2022 - 06:22 PM (IST)

ਹੁਣ ਆਨਲਾਈਨ ਟੈਸਟ ਦੇ ਕੇ ਬਣਾ ਸਕੋਗੇ ਲਰਨਿੰਗ ਡਰਾਈਵਿੰਗ ਲਾਇਸੈਂਸ, ਜਾਣੋ ਪ੍ਰਕਿਰਿਆ

ਨਵਾਂਸ਼ਹਿਰ (ਮਨੋਰੰਜਨ)- ਹੁਣ ਲਰਨਿੰਗ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਲਈ ਡੀ. ਟੀ. ਓ. ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ। ਰਾਜ ਸਰਕਾਰ ਹੁਣ ਘਰ ਬੈਠੇ ਹੀ ਲਰਨਿੰਗ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਸੁਵਿਧਾ ਦੇਣ ਜਾ ਰਹੀ ਹੈ। ਇਸ ਦੇ ਲਈ ਸ਼ਰਤ ਹੈ ਕਿ ਤੁਹਾਡਾ ਮੋਬਾਇਲ ਨੰਬਰ ਤੁਹਾਡੇ ਦੇ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ। ਲਰਨਿੰਗ ਡਰਾਈਵਿੰਗ ਲਾਇਸੈਂਸ ਅਪਲਾਈ ਕਰਦੇ ਸਮੇਂ ਜਾਰੀ ਹੋਣ ਵਾਲਾ ਓ. ਟੀ. ਪੀ. ਵੀ ਆਧਾਰ ਕਾਰਡ ਬੇਸਡ ਹੋਵੇਗਾ। 

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ: ਨਹਾਉਂਦੇ ਸਮੇਂ 3 ਸਾਲ ਦਾ ਬੱਚਾ ਪਾਣੀ ਦੀ ਪਾਈਪ ਲਾਈਨ 'ਚ ਫਸਿਆ

ਇਹ ਸੁਵਿਧਾ ਨਵੇਂ ਲਾਇਸੈਂਸ ਅਪਲਾਈ ਕਰਨੇ ਵਾਲੇ ਲੋਕ ਹੀ ਲੈ ਸਕਣਗੇ। ਜਿੰਨਾ ਲੋਕਾਂ ਨੇ ਪਹਿਲਾ ਲਾਇਸੈਂਸ ਲਈ ਅਪਲਾਈ ਕਰਕੇ ਸਲਾਟ ਬੁੱਕ ਕੀਤੇ ਹਨ ,ਉਨ੍ਹਾਂ ਨੂੰ ਦਫ਼ਤਰ ਜਾ ਕੇ ਟੈਸਟ ਦੇਣਾ ਹੋਵੇਗਾ। ਕਾਰਨ ਇਹ ਹੈ ਕਿ ਜਿਨ੍ਹਾਂ ਪਹਿਲਾਂ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਲਈ ਸਲਾਟ ਬੁਕ ਕਰਵਾਇਆ ਸੀ, ਉਨ੍ਹਾਂ ਲਰਨਿੰਗ ਡਰਾਈਵਿੰਗ ਲਾਇਸੈਂਸ ਅਪਲਾਈ ਕਰਨੇ ਤੋਂ ਪਹਿਲਾਂ ਡੀ. ਟੀ. ਓ. ਦਫ਼ਤਰ ਜਾ ਕੇ ਫੋਟੋ ਖਿਚਵਾਉਣ ਦੇ ਨਾਲ ਯੂਨਿਕ ਨੰਬਰ ਲੈ ਕੇ ਆਉਣਾ ਪਵੇਗਾ। ਇਹ ਯੂਨਿਕ ਨੰਬਰ ਡੀ. ਟੀ. ਓ. ਦਫ਼ਤਰ ਵੱਲੋਂ ਦਿੱਤਾ ਜਾਦਾ ਹੈ। ਉਸ ਦੀ ਸਮਾਂ ਸੀਮਾ ਸਿਰਫ਼ 10 ਮਿੰਟ ਹੁੰਦੀ ਹੈ ਜੇਕਰ ਤੁਸੀਂ ਘਰ ਬੈਠੇ ਆਰਜੀ ਨਹੀਂ ਕਰ ਸਕਦੇ ਤਾਂ ਸੇਵਾ ਕੇਂਦਰ ਵਿੱਚ ਅਪਲਾਈ ਕਰ ਸਕਦੇ ਹੋ। ਉਥੇ ਜੋ ਲੋਕ ਨਵਾ ਲਰਨਿੰਗ ਡੀ. ਐੱਲ. ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹੁਣ ਡੀ. ਟੀ. ਓ. ਦਫ਼ਤਰ ਜਾਣ ਦੀ ਕੋਈ ਲੋੜ ਨਹੀਂ ਹੈ। ਉਹ ਘਰ ਬੈਠੇ ਆਨਲਾਈਨ ਖ਼ੁਦ ਲਰਨਿੰਗ ਡੀ. ਐੱਲ. ਬਣਾ ਸਕਦੇ ਹਨ। ਜਿਨ੍ਹਾਂ ਨੇ ਯੋਜਨਾ ਦੇ ਸ਼ੁਰੂ ਹੋਣ ਤੋਂ ਪਹਿਲਾ ਨੰਬਰ ਲਏ ਸਨ, ਉਨ੍ਹਾਂ ਨੂੰ ਦਫ਼ਤਰ ਆ ਕੇ ਫੋਟੋ ਖਿਚਵਾਉਣ ਦੇ ਨਾਲ ਯੂਨਿਕ ਨੰਬਰ ਲੈਣਾ ਹੋਵੇਗਾ।

ਇਹ ਵੀ ਪੜ੍ਹੋ: ਜਲੰਧਰ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਸ ਹਾਲਾਤ ’ਚ ਮਿਲੀਆਂ ਕੁੜੀਆਂ

ਕਿਵੇਂ ਅਪਲਾਈ ਕਰ ਸਕਦੇ ਹਾਂ ਆਨਲਾਈਨ ਲਰਨਿੰਗ ਡਰਾਇੰਵਗ ਲਾਈਸੇਂਸ
ਲਰਨਿੰਗ ਡਰਾਇਵਿੰਗ ਲਾਈਸੇਸ ਬਣਾਉਣ ਦੇ ਲਈ ਸਭ ਤੋਂ ਪਹਿਲਾਂ Sarathi.parivahan.gov. in 'ਤੇ ਲਿੰਕ ਓਪਨ ਕਰਨਾ ਹੋਵੇਗਾ। ਸਬੰਧਤ ਡੀ. ਟੀ. ਓ. ਸਿਲੈਕਟ ਕਰਨੇ ਤੋਂ ਬਾਅਦ ਫੇਸਲੈਸ ਦੀ ਆਪਸ਼ਨ ਨੂੰ ਚੁਣਨਾ ਹੋਵੇਗਾ। ਇਹ ਪੂਰਾ ਹੋਣ 'ਤੇ ਆਧਾਰ ਕਾਰਡ ਦਾ ਨੰਬਰ ਦਰਜ ਕਰਨਾ ਹੋਵੇਗਾ, ਇਸ ਦੇ ਬਾਅਦ ਆਧਾਰ ਕਾਰਡ ਦਾ ਆਟੋਮੈਟਿਕ ਵੈਰੀਫਿਕੇਸ਼ਨ ਹੋਵੇਗਾ। ਇਕ ਓ. ਟੀ. ਪੀ. ਆਵੇਗਾ। ਮੋਬਾਇਲ 'ਤੇ ਆਏ ਓ. ਟੀ. ਪੀ. ਨੂੰ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਫਾਰਮ ਭਰ ਕੇ ਜ਼ਰੂਰੀ ਕਾਗਜਾਤ ਅਪਲੋਡ ਕਰਨੇ ਹੋਣਗੇ। ਇਹ ਧਿਆਨ ਰਹੇ ਕਿ ਜੋ ਮੋਬਾਇਲ ਨੰਬਰ ਆਧਾਰ ਕਾਰਡ ਨਾਲ ਲਿੰਕ ਹੈ, ਉਸ ਨੂੰ ਫਾਰਮ ਭਰਦੇ ਸਮੇਂ ਦੇਣਾ ਹੋਵੇਗਾ। ਇਸ ਤੋਂ ਬਾਅਦ ਫ਼ੀਸ ਭਰਨੀ ਹੋਵੇਗੀ। ਫ਼ੀਸ ਭਰਦੇ ਹੀ ਆਨਲਾਈਨ ਟੈਸਟ ਲਈ ਤੁਹਾਡੇ ਫੋਨ 'ਤੇ ਓ. ਟੀ. ਪੀ. ਆਵੇਗਾ। ਓ. ਟੀ. ਪੀ. ਭਰਨ ਤੋਂ ਬਾਅਦ ਟੈਸਟ ਵਿੱਚ ਫ਼ੀਸ ਆਈਥੈਟੀਕੇਸ਼ਨ ਹੋਵੇਗਾ। ਟੈਸਟ ਵਿੱਚ 15 ਸਵਾਲ ਹੋਣਗੇ, ਜਿਸ ਵਿੱਚੋਂ ਘੱਟੋ-ਘੱਟ 8 ਸਵਾਲ ਦਾ ਜਵਾਬ ਸਹੀ ਦੇਣਾ ਹੋਵੇਗਾ। ਪਹਿਲਾਂ ਸਟੈਪ ਵਿੱਚ ਤਿੰਨ ਮੌਕੇ ਮਿਲਣਗੇ, ਜੇਕਰ ਤਿੰਨ ਵਾਰ ਫੇਲ ਹੋ ਗਏ ਤਾਂ ਚੌਥੀ ਵਾਰ ਦਫ਼ਤਰ ਜਾਣਾ ਹੋਵੇਗਾ।

ਇਹ ਵੀ ਪੜ੍ਹੋ: ਤੀਜੀ ਵਾਰ ਲੋਕ ਸਭਾ ਦੀਆਂ ਪੌੜੀਆਂ ਚੜ੍ਹਣਗੇ ਸਿਮਰਨਜੀਤ ਮਾਨ, ਜਾਣੋ ਕੀ ਰਹੇ ਜਿੱਤ ਦੇ ਵੱਡੇ ਕਾਰਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News