ਜਾਣੋ ਆਪਣੇ ਜੱਫਿਆਂ ਲਈ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਬਾਰੇ
Monday, Mar 14, 2022 - 11:59 PM (IST)
ਖੇਡ ਡੈਸਕ - ਨਕੋਦਰ ਦੇ ਮੱਲੀਆਂ ਖੁਰਦ ’ਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੇ ਇਕ ਮੈਚ ਦੌਰਾਨ ਚੱਲੀਆਂ ਗੋਲੀਆਂ ’ਚ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਮੌਤ ਹੋ ਗਈ। ਮੱਲੀਆਂ ਖੁਰਦ ’ਚ ਹਰ ਸਾਲ ਦੀ ਤਰ੍ਹਾਂ ਸਾਬਕਾ ਖਿਡਾਰੀ ਸਾਬੀ ਮੱਲੀਆਂ ਦੀ ਯਾਦ ’ਚ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ, ਜਿਸ ਵਿਚ ਇਹ ਘਟਨਾ ਵਾਪਰੀ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਇੰਗਲੈਂਡ ਨੂੰ ਹਰਾ ਕੇ ਦੱ. ਅਫਰੀਕਾ ਨੇ ਮਹਿਲਾ ਵਿਸ਼ਵ ਕੱਪ 'ਚ ਜਿੱਤ ਦੀ ਲਗਾਈ ਹੈਟ੍ਰਿਕ
ਕੌਣ ਸੀ ਸੰਦੀਪ ਨੰਗਲ ਅੰਬੀਆਂ
ਸੰਦੀਪ ਨੰਗਲ ਅੰਬੀਆਂ ਪੰਜਾਬ ਕਬੱਡੀ ਦਾ ਵੱਡਾ ਸਟਾਰ ਸੀ ਜੋਕਿ ਪਿੰਡ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਨਾਮ ਕਮਾ ਚੁੱਕਿਆ ਸੀ। ਅਕਾਲੀ ਦਲ ਦੀ ਸਰਕਾਰ ਵਿਚ ਸ਼ੁਰੂ ਹੋਈ ਕਬੱਡੀ ਵਿਸ਼ਵ ਕੱਪ ਵਿਚ ਉਸਦੀ ਸਰਗਰਮ ਭੂਮਿਕਾ ਰਹੀ ਸੀ। ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਹੁੰਦੇ ਵੱਡੇ ਕਬੱਡੀ ਟੂਰਨਾਮੈਂਟ ਵਿਟ ਵੀ ਉਹ ਵੱਡਾ ਸਿਤਾਰਾ ਬਣ ਚੁੱਕਿਆ ਸੀ। ਨੰਗਲ ਅੰਬੀਆਂ ਹੀ ਇੰਗਲੈਂਡ ਦੀ ਕਬੱਡੀ ਟੀਮ ਦਾ ਕਪਤਾਨ ਸੀ, ਜਿਸ ਵਿਚ ਕਾਫੀ ਗਿਣਤੀ 'ਚ ਪੰਜਾਬੀ ਮੂਲ ਦੇ ਨੌਜਵਾਨ ਸਨ। ਉਹ ਪੰਜਾਬ ਵਿਚ ਆ ਕੇ ਭਾਰਤ ਵਲੋਂ ਤਾਂ ਅੰਤਰਰਾਸ਼ਟਰੀ ਪੱਧਰ 'ਤੇ ਇੰਗਲੈਂਡ ਵਲੋਂ ਕਬੱਡੀ ਖੇਡਦੇ ਸਨ। ਕਬੱਡੀ ਵਿਚ ਉਹ ਕਈ ਵਾਰ ਬੈਸਟ ਜਾਫੀ ਦਾ ਰਿਕਾਰਡ ਵੀ ਬਣਾ ਚੁੱਕੇ ਸਨ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਸਿਦਰਾ ਦੇ ਸੈਂਕੜੇ ਦੇ ਬਾਵਜੂਦ ਬੰਗਲਾਦੇਸ਼ ਤੋਂ ਹਾਰਿਆ ਪਾਕਿ
ਕੀ ਬੋਲੇ ਕੋਚ-
ਸੰਦੀਪ ਨੰਗਲ ਅੰਬੀਆਂ ਦੇ ਕੋਚ ਇੰਦਰ ਨੇ ਦੱਸਿਆ ਕਿ ਕਬੱਡੀ ਖਿਡਾਰੀ ਸੰਦੀਪ ਦਾ ਕਿਸੇ ਨਾਲ ਕੋਈ ਵੀ ਵੈਰ ਵਿਰੋਧ ਨਹੀਂ ਸੀ ਕਬੱਡੀ ਨੂੰ ਪਿਆਰ ਕਰਨ ਵਾਲਾ ਸੰਦੀਪ ਹਮੇਸ਼ਾਂ ਖੇਡ ਦੇ ਮੈਦਾਨ ਵਿੱਚ ਹੀ ਰਹਿੰਦਾ ਸੀ ਜੇਕਰ ਉਸ ਦਾ ਕਿਸੇ ਨਾਲ ਵੈਰ ਵਿਰੋਧ ਹੁੰਦਾ ਹੁਣ ਤਾਂ ਉਹ ਸਾਡੇ ਨਾਲ ਵੀ ਗੱਲ ਸਾਂਝੀ ਕਰਦਾ ਅਤੇ ਜੇ ਕਿਸੇ ਨਾਲ ਰੰਜਿਸ਼ ਹੁੰਦੀ ਵੀ ਤਾਂ ਉਹ ਇਕੱਲਾ ਨਾ ਘੁੰਮਦਾ। ਹੁਣ ਤੱਕ ਸੰਦੀਪ ਨੰਗਲ ਅੰਬੀਆਂ ਜਿੱਥੇ ਵੀ ਜਾਂਦਾ ਸੀ ਇਕੱਲਾ ਹੀ ਜਾਂਦਾ ਸੀ, ਕਿਉਂਕਿ ਉਸ ਦੀ ਕਿਸੇ ਨਾਲ ਲਾਗਤ ਨਹੀਂ ਸੀ। ਸੰਦੀਪ ਅੰਬੀਆਂ ਦੇ ਚਾਹੁਣ ਵਾਲਿਆਂ ਨੇ ਵੀ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਿਆ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।