‘ਦਿੱਗਜ਼ ਨੇਤਾਵਾਂ ਨੂੰ ਸੁਖਬੀਰ ਨੇ ਕੀਤਾ ਜ਼ੀਰੋ, ਆਪ ਬਣਿਆ ਪੰਥਕ ਸਿਆਸਤ ਦਾ ਹੀਰੋ’

Saturday, May 29, 2021 - 11:06 AM (IST)

ਬਾਘਾ ਪੁਰਾਣਾ (ਚਟਾਨੀ): ਆਪਣੀ ਉਮਰ ਦੇ ਵੱਡੇ ਹਿੱਸੇ ਨੂੰ ਪੰਥ ਦੇ ਰਾਜਨੀਤਿਕ ਪਲੇਟਫਾਰਮ (ਅਕਾਲੀ ਦਲ) ਉਪਰ ਸਰਗਰਮ ਰੱਖਣ ਵਾਲੇ ਬਜ਼ੁਰਗ ਆਗੂਆਂ ਨੇ ਆਪਣੇ ਆਪ ਨੂੰ ਖੁੱਡੇ ਲਾਇਆ ਜਾਂਦਾ ਵੇਖ ਹੁਣ ਅਕਾਲੀ ਦਲ ਵਿਚ ਏਕਾ ਧਿਕਾਰ ਜਗਾਈ ਬੈਠੇ ਇੱਕੋ ਪਰਿਵਾਰ ਖਿਲਾਫ਼ ਬਗਾਵਤ ਦਾ ਝੰਡਾ ਬੁਲੰਦ ਕੀਤਾ ਜਾ ਰਿਹਾ ਹੈ। ਮੋਹਰਲੀ ਕਤਾਰ ਦੇ ਅਕਾਲੀ ਨੇਤਾਵਾਂ ਨੇ ਭਾਵੇਂ ਕੁਝ ਸਮਾਂ ਪਹਿਲਾਂ ਅਜਿਹੇ ਖ਼ਤਰੇ ਨੂੰ ਭਾਪਦਿਆਂ ਅਕਾਲੀ ਦਲ ਦੇ ਸੁਪਰੀਮੋ (ਸਰਪ੍ਰਸਤ) ਤੱਕ ਕਿਵੇਂ ਨਾਂ ਕਿਵੇਂ ਆਪਣਾ ਸੁਨੇਹਾ ਤਾਂ ਪੁੱਜਦਾ ਕਰ ਦਿੱਤਾ ਸੀ, ਪਰੰਤੂ ਉਸ ਸੁਨੇਹੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਹੋਣ ਕਰਕੇ ਅੱਜ ਤੱਕ ਉਹੀ ਸਰਗਰਮੀਆਂ ਜਾਰੀ ਹਨ।

ਇਹ ਵੀ ਪੜ੍ਹੋ: ਘਰੇਲੂ ਖਪਤਕਾਰਾਂ ਨੂੰ ਮਿਲੇਗੀ ਵੱਡੀ ਰਾਹਤ : ਪੰਜਾਬ ਰੈਗੂਲੇਟਰੀ ਕਮਿਸ਼ਨ ਅੱਜ ਕਰ ਸਕਦੈ ਨਵੀਆਂ ਬਿਜਲੀ ਦਰਾਂ ਦਾ ਐਲਾਨ

ਇਸੇ ਕਰਕੇ ਅਕਾਲੀ ਦਲ ਵਿਚ ਹੜਕੰਪ ਮਚਿਆ ਪਿਆ ਹੈ। ਅਕਾਲੀ ਦਲ ਦੇ ਬਾਬਾ ਬੋਹੜ ਮੰਨੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਭਾਵੇਂ ਆਪਣੀ ਸੁੱਘੜ ਸਿਆਸਤ ਕਰ ਕੇ ਅਜਿਹੇ ਕਿਸੇ ਵੀ ਆਗੂ ਨੂੰ ਆਪਣੇ ਬਰਾਬਰ ਖੜ੍ਹਾ ਨਹੀਂ ਹੋਣ ਦਿੱਤਾ ਜਿਹੜਾ ਉਸ ਲਈ ਜਾਂ ਉਸਦੇ ਸਿਆਸੀ ਵਾਰਸ ਲਈ ਚੁਣੌਤੀ ਬਣ ਥਕਦਾ ਹੋਵੇ, ਪਰ ਅੱਜ ਦੀ ਸਿਆਸਤ ਵਿਚ ਅਜਿਹੀਆਂ ਚਲਾਕੀਆਂ ਦੀ ਕੋਈ ਥਾਂ ਦੇਖਣ ਨੂੰ ਨਹੀਂ ਮਿਲਦੀ। ਇਹੀ ਕਾਰਣ ਹੈ ਕਿ ਅਕਾਲੀ ਦਲ ਦੇ ਵੱਡੇ ਨੇਤਾਵਾਂ ਨੇ ਆਪਣੇ ਆਪ ਨੂੰ ਵੱਖ ਕਰਕੇ ਵੱਖ-ਵੱਖ ਧੜੇ ਬਣਾ ਲਏ ਹਨ ਅਤੇ ਕਈ ਨੇਤਾਵਾਂ ਨੇ ਕਾਂਗਰਸ ਵਿਚ ਸ਼ਮੂਲੀਅਤ ਕਰ ਕੇ ਆਪਣੀ ਹੋਂਦ ਨੂੰ ਐਨਾ ਮਜ਼ਬੂਤ ਕਰ ਲਿਆ ਹੈ ਕਿ ਹੁਣ ਉਨ੍ਹਾਂ ਮੂਹਰੇ ਕੋਈ ਵੱਡਾ ਆਗੂ ਚੁਣੌਤੀ ਬਣ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਲਈ ਦਲਿਤ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰੇ ਕਾਂਗਰਸ : ਦੂਲੋ

ਮਨਪ੍ਰੀਤ ਸਿੰਘ ਬਾਦਲ ਨੂੰ ਇਸੇ ਹੀ ਸੰਦਰਭ ਵਿਚ ਵੇਖਿਆ ਜਾ ਸਕਦਾ ਹੈ, ਜਿਸ ਮੂਹਰੇ ਬਾਦਲ ਪਰਿਵਾਰ ਦੇ ਮੋਹਰੀਆਂ ਨੇ ਅਨੇਕਾਂ ਤਰ੍ਹਾਂ ਦੀਆਂ ਅਟਕਲਾਂ ਖੜ੍ਹੀਆਂ ਕੀਤੀਆਂ ਸਨ। ਪ੍ਰਕਾਸ਼ ਸਿੰਘ ਬਾਦਲ ਦੇ ਹਿੱਕ ਦੇ ਵਾਲ ਮੰਨੇ ਜਾਣ ਵਾਲੇ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਆਦਿ ਨੇ ਅਕਾਲੀ ਦਲ ਵਿਚ ਸੁਖਬੀਰ ਸਿੰਘ ਬਾਦਲ ਦੀ ਬੋਲਦੀ ਤੂਤੀ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ਼ ਕੇ ਹੁਣ ਸ਼੍ਰੋਮਣੀ ਅਕਾਲੀ ਦਲ (ਯੂਨਾਈਟਡ) ਦੇ ਬੈਨਰ ਹੇਠ ਮਜ਼ਬੂਤ ਧੜਾ ਬਣਾ ਲਿਆ ਹੈ, ਜਦਕਿ ਇਸ ਤੋਂ ਪਹਿਲਾਂ ਵੀ ਕਈ ਆਗੂ ਕਾਂਗਰਸ ਵਿਚ ਸ਼ਮੂਲੀਅਤ ਕਰ ਚੁੱਕੇ ਹਨ। ਅਜਿਹੇ ਵੱਡੇ ਕੱਦ ਦੇ ਅਕਾਲੀ ਨੇਤਾਾਂ ਦਾ ਕਹਿਣਾ ਹੈ ਕਿ ਪੰਥਕ ਸਿਆਸਤ ਦਾ ਹੀਰੋ ਸੁਖਬੀਰ ਸਿੰਘ ਬਾਦਲ ਹੀ ਬਣ ਰਿਹਾ ਹੈ, ਜਿਸ ਨੇ ਬਾਕੀਆਂ ਨੂੰ ਖੁੱਡੇ ਲਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ, ਉਕਤ ਵੱਡੇ ਨੇਤਾਵਾਂ ਨੇ ਤਾਂ ਕਿਸੇ ਸਮੇਂ ਇਹ ਦੋਸ਼ ਵੀ ਲਏ ਸਨ ਕਿ ਪੁੱਤ, ਨੂੰਹ, ਜਵਾਈ ਅਤੇ ਪੁੱਤ ਦੇ ਸਾਲੇ ਤੋਂ ਇਲਾਵਾ ਹੋਰ ਬਾਕੀ ਰਿਸ਼ਤੇਦਾਰਾਂ ਨੂੰ ਮੂਹਰੇ ਲਿਆਉਣ ਲਈ ਇਕ-ਇਕ ਲੱਖ ਵੋਟਾਂ ਦੇ ਫਰਕ ਨਾਲ ਲੋਕ ਸਭਾ ਸੀਟ ਜਿੱਤਣ ਵਾਲੇ ਬਜ਼ੁਰਗਾਂ ਨੂੰ ਪਿੱਛੇ ਧਕੇਲ ਕੇ ਕੇਂਦਰ ਵਿਚ ਪਰਿਵਾਰ ਦੇ ਮੈਂਬਰਾਂ ਲਈ ਵਜ਼ੀਰੀਆਂ ਲੈ ਲਈਆਂ ਸਨ।

ਇਹ ਵੀ ਪੜ੍ਹੋ: ਬਰਨਾਲਾ: ਮੋਟਰਸਾਇਕਲ 'ਤੇ ਸਵਾਰ 4 ਵਿਅਕਤੀਆਂ ਨਾਲ ਵਾਪਰਿਆ ਹਾਦਸਾ, ਤਿੰਨ ਦੀ ਮੌਕੇ ’ਤੇ ਹੀ ਮੌਤ

ਪੰਜਾਬ ਵਜ਼ਾਰਤ ਵਿਚ ਵੀ ਅਜਿਹਾ ਹੀ ਕੀਤਾ ਗਿਆ ਹੋਣ ਦੇ ਦੋਸ਼ ਉਕਤ ਆਗੂਆਂ ਨੇ ਲਾਏ। ਜੂਨੀਅਰ ਬਾਦਲ ਦੀ ਅਕਾਲੀ ਦਲ ਵਿਚ ਅਜੇ ਵੀ ਮਜ਼ਬੂਤ ਹੁੰਦੀ ਜਾ ਰਹੀ ਪਕੜ ਨੂੰ ਦੇਖਦਿਆਂ ਹੁਣ ਦੂਜੀ ਕਤਾਰ ਦੇ ਆਗੂਆਂ ਨੂੰ ਵੀ ਇਹੀ ਖਤਰਾ ਮਹਿਸੂਸ ਹੋ ਰਿਹਾ ਹੈ ਕਿ ਜੇਕਰ ਬਾਦਲ ਪਰਿਵਾਰ ਵਿਚ ਅਕਾਲੀ ਨੇਤਾਵਾਂ ਪ੍ਰਤੀ ਇਹੀ ਵਰਤਾਰਾ ਰਿਹਾ ਤਾਂ ਫਿਰ ਅਗਲੀਆਂ ਸਫ਼ਾਂ ਵਿਚ ਪੁੱਜਣ ਲਈ ਉਨ੍ਹਾਂ ਵਾਸਤੇ ‘ਦਿੱਲੀ ਦੂਰ ਵਾਲੀ ਗੱਲ’ ਬਣ ਕੇ ਰਹਿ ਜਾਵੇਗੀ। ਸਿਆਸਤ ਉਪਰ ਗਹਿਰੀ ਨਜ਼ਰ ਰੱਖਣ ਵਾਲੇ ਸਿਆਸੀ ਪੰਡਿਤਾਂ ਅਨੁਸਾਰ ਤਾਂ ਅਕਾਲੀ ਦਲ ਵਿਚ 2022 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਧਮਾਕੇ ਹੋਣੇ ਸੰਭਵ ਹਨ।

ਇਹ ਵੀ ਪੜ੍ਹੋ: ਕੈਪਟਨ ਸਾਬ੍ਹ! ਕਾਂਗਰਸ ਦੇ ਮੰਤਰੀ ਹੀ ਉਡਾ ਰਹੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ (ਵੀਡੀਓ) 


Shyna

Content Editor

Related News