ਵਕੀਲਾਂ ਦੀ ਹੜਤਾਲ ਕਾਰਨ ਇੰਸੇਵਾਲ ਗੈਂਗਰੇਪ ਮਾਮਲੇ ਦੀ ਸੁਣਵਾਈ ਮੁਲਤਵੀ

Wednesday, Feb 26, 2020 - 05:05 PM (IST)

ਲੁਧਿਆਣਾ (ਮੇਹਰਾ) : ਬਹੁਚਰਚਿਤ ਇੰਸੇਵਾਲ ਨਹਿਰ ਕੋਲ ਹੋਏ ਗੈਂਗਰੇਪ ਮਾਮਲੇ ਦੀ ਸੁਣਵਾਈ ਵਕੀਲਾਂ ਦੀ ਹੜਤਾਲ ਕਾਰਨ ਨਹੀਂ ਹੋ ਸਕੀ ਅਤੇ ਵਕੀਲਾਂ ਦੀ ਹੜਤਾਲ ਕਾਰਨ ਅਦਾਲਤ 'ਚ ਕਿਸੇ ਵੀ ਗਵਾਹ ਦੀ ਗਵਾਹੀ ਕਲਮਬੰਦ ਨਹੀਂ ਕਰਵਾਈ ਜਾ ਸਕੀ, ਜਿਸ ਕਾਰਨ ਵਧੀਕ ਸੈਸ਼ਨ ਜੱਜ ਰਸ਼ਮੀ ਸ਼ਰਮਾ ਨੇ ਕੇਸ ਦੀ ਅਗਲੀ ਸੁਣਵਾਈ 5 ਮਾਰਚ ਲਈ ਮੁਲਤਵੀ ਕਰ ਦਿੱਤੀ ਹੈ।

ਸਰਕਾਰੀ ਵਕੀਲਾਂ ਬੀ.ਡੀ. ਗੁਪਤਾ ਨੇ ਦੱਸਿਆ ਕਿ ਅਦਾਲਤ ਵੱਲੋਂ ਕੇਸ ਨੂੰ ਮੁਲਤਵੀ ਕਰਦੇ ਹੋਏ ਸਰਕਾਰ ਪੱਖ ਨੂੰ ਆਪਣੀਆਂ ਗਵਾਹੀਆਂ ਅਦਾਲਤ 'ਚ ਪੇਸ਼ ਕਰਨ ਲਈ ਕਿਹਾ ਹੈ। ਪੁਲਸ ਵੱਲੋਂ ਚਾਰਜਸ਼ੀਟ ਫਾਈਲ ਕਰ ਦਿੱਤੀ ਗਈ ਸੀ। ਪੁਲਸ ਥਾਣਾ ਦਾਖਾਂ ਵੱਲੋਂ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਦੋਸ਼ੀਆਂ ਸਾਦਿਕ ਅਲੀ ਨਿਵਾਸੀ ਪੁਲਸ ਥਾਣਾ ਮੁਕੰਦਪੁਰ ਜ਼ਿਲਾ ਨਵਾਂ ਸ਼ਹਿਰ, ਜਗਰੂਪ ਸਿੰਘ ਉਰਫ ਰੂਪੀ ਨਵਾਸੀ ਪਿੰਡ ਜਸਪਤਾਲ ਬਾਂਗੜ, ਅਜੇ ਉਰਫ ਬ੍ਰਿਜਨੰਦਨ ਵਾਸੀ ਯੂ.ਪੀ., ਸੈਫ ਅਲੀ ਵਾਸੀ ਹਿਮਾਚਲ ਪ੍ਰਦੇਸ਼, ਸੂਰਮਾ ਨਿਵਾਸੀ ਖਾਨਪੁਰ ਪੁਲਸ ਥਾਣਾ ਡੇਹਲੋਂ ਦੇ ਗੈਂਗਰੇਪ ਦੇ ਦੋਸ਼ 'ਚ ਧਾਰਾ 376 ਡੀ. 342, 384, ਬੀ 279 ਬੀ 364 ਏ, 397 ਆਈ.ਪੀ.ਸੀ. ਦੇ ਤਹਿਤ 10 ਫਰਵਰੀ 2019 ਨੂੰ ਪੁਲਸ ਨੇ ਕੇਸ ਦਰਜ ਕੀਤਾ ਸੀ।
 


Anuradha

Content Editor

Related News