ਲਾਰੇਂਸ ਬਿਸ਼ਨੋਈ ਦੇ ਨਾਂ ਤੇ ਡੇਢ ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਮਾਸਟਰਮਾਈਂਡ ਕਾਬੂ

Sunday, Jun 06, 2021 - 03:42 PM (IST)

ਲਾਰੇਂਸ ਬਿਸ਼ਨੋਈ ਦੇ ਨਾਂ ਤੇ ਡੇਢ ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਮਾਸਟਰਮਾਈਂਡ ਕਾਬੂ

ਮਲੋਟ (ਸ਼ਾਮ ਜੁਨੇਜਾ): ਪਿਛਲੇ ਦਿਨੀਂ ਮਲੋਟ ਦੇ ਇਕ ਕਾਰੋਬਾਰੀ ਪਾਸੋਂ ਲਾਰੇਂਸ ਬਿਸ਼ਨੋਈ ਦੇ ਨਾਮ ’ਤੇ ਡੇਢ ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਸ ਨੇ ਮਾਸਟਰਮਾਈਂਡ ਅਤੇ ਉਸਦੇ ਸਾਥੀ ਨੂੰ ਵੀ ਕਾਬੂ ਕਰ ਲਿਆ ਹੈ। ਜਿਸ ਨਾਲ ਮਾਮਲੇ ਲਈ ਨਾਮਜ਼ਦ ਚਾਰੇ ਦੋਸ਼ੀ ਪੁਲਸ ਦੀ ਗ੍ਰਿਫਤ ਵਿਚ ਆ ਗਏ ਹਨ। ਇਸ ਤੋਂ ਪਹਿਲਾਂ ਪੁਲਸ ਨੇ ਫਿਰੌਤੀ ਦੀ ਰਕਮ ਲੈਣ ਆਏ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਸੀ।

ਇਹ ਵੀ ਪੜ੍ਹੋ:   ਹਲਕਾ ਭੁਲੱਥ 'ਚ ਲੱਗੇ ਵਿਧਾਇਕ ਖਹਿਰਾ ਦੇ ਇਤਰਾਜ਼ਯੋਗ ਪੋਸਟਰ

ਜ਼ਿਕਰਯੋਗ ਹੈ ਕਿ 24 ਮਈ ਨੂੰ ਸ਼ਹਿਰ ਦੇ ਇਕ ਕਾਰੋਬਾਰੀ ਪਾਸੋਂ ਧਮਕੀ ਪੱਤਰ ਰਾਹੀਂ ਗੈਗਸਟਰ ਲਾਂਰੇਸ ਬਿਸ਼ਨੋਈ  ਦੇ ਨਾਮ ’ਤੇ ਡੇਢ ਕਰੋੜ ਦੀ ਫਿਰੌਤੀ ਮੰਗੀ ਗਈ ਸੀ। ਇਸ ਮਾਮਲੇ ਸਿਟੀ ਮਲੋਟ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ ਦੋਸ਼ੀਆਂ ਵੱਲੋਂ ਦੱਸੀ ਥਾਂ ਅਬੋਹਰ ਟਰੱਕ ਯੂਨੀਅਨ ਦੇ ਸਾਹਮਣੇ ਪੁਲਸ ਟੀਮ ਨੇ ਟਰੈਪ ਲਾਇਆ ਸੀ ਪਰ ਦੋਸ਼ੀ ਫਿਰੌਤੀ ਲੈਣ ਨਹੀਂ ਪੁੱਜੇ। ਇਸ ਤੋਂ ਬਾਅਦ ਦੋਸ਼ੀਆਂ ਨੇ ਦੂਜੀ ਵਾਰ ਮੰਗੀ ਰਕਮ ਕਾਰ ਵਿਚ ਰੱਖ ਕਿ ਬਠਿੰਡਾ ਰੋਡ ਤੇ ਭੇਜਣ ਲਈ ਕਿਹਾ ਤਾਂ ਸੀ.ਆਈ.ਏ. ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਪਾਰਟੀ ਨੇ ਟਰੈਪ ਲਾ ਕੇ ਫਿਰੌਤੀ ਲੈਣ ਆਏ ਦੋ ਦੋਸ਼ੀਆਂ ਅਮਨਦੀਪ ਸੀਪਾ ਪੁੱਤਰ ਗੁਰਮੇਲ ਸਿੰਘ ਮਿਸਤਰੀ ਅਤੇ ਰਮਨ ਬਾਵਾ ਪੁੱਤਰ ਜੱਜ ਬਾਵਾ ਵਾਸੀਅਨ ਗਲੀ ਨੰਬਰ 3 ਸੱਚਾ ਸੌਦਾ ਰੋਡ ਮਲੋਟ ਨੂੰ ਕਾਬੂ ਕਰ ਲਿਆ ਸੀ।

ਇਹ ਵੀ ਪੜ੍ਹੋ:  ਖਹਿਰਾ ਚਿਰਾਂ ਤੋਂ ਸਨ ਕੈਪਟਨ ਦੇ ਸੰਪਰਕ ’ਚ, ‘ਲੁਕ-ਲੁਕ ਲਾਈਆਂ ਪਰਗਟ ਹੋਈਆਂ, ਵੱਜ ਗਏ ਢੋਲ ਨਗਾਰੇ’

PunjabKesari

ਦੋਸ਼ੀਆਂ ਨੇ ਪੁਲਸ ਨੂੰ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਇਸ ਮਾਮਲੇ ਦੇ ਮਾਸਟਰ ਮਾਈਂਡ ਉਨ੍ਹਾਂ ਦੀ ਗਲੀ ਦੇ ਹੀ ਲਖਵੀਰ ਸਿੰਘ ਲੱਕੀ ਪੁੱਤਰ ਨਾਜਰ ਸਿੰਘ ਅਤੇ ਗਗਨ ਮਲੂਜਾ ਪੁੱਤਰ ਵਰਿੰਦਰ ਮਲੂਜਾ ਵਾਸੀ ਜੰਡਵਾਲਾ ਚੜਤ ਸਿੰਘ ਹਨ। ਸੀ.ਆਈ.ਸਟਾਫ਼ ਦੀ ਟੀਮ ਅਤੇ ਮਲੋਟ ਪੁਲਸ ਨੇ ਕੱਲ੍ਹ ਦੇਰ ਸ਼ਾਮ ਲੱਕੀ ਅਤੇ ਗਗਨ ਨੂੰ ਵੀ ਕਾਬੂ ਕਰ ਲਿਆ। ਪੁਲਸ ਦੇ ਦੋਸ਼ੀਆਂ ਨੂੰ ਅੱਜ ਮਾਨਯੋਗ ਜੱਜ ਸ਼ਿਵਾਨੀ ਸਾਂਗਰ ਦੀ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਕੀਤਾ। ਅਦਾਲਤ ਨੇ ਦੋਸ਼ੀਆਂ ਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ।

ਇਹ ਵੀ ਪੜ੍ਹੋ:  ਬੂੜਾਗੁਜਰ ਵਾਸੀ ਫੌਜ ਦਾ ਜਵਾਨ ਰਾਜਸਥਾਨ ’ਚ ਸ਼ਹੀਦ, ਪੰਜ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਕਾਰੋਬਾਰੀ ਦੀ ਕਾਰ ਦਾ ਡਰਾਇਵਰ ਰਿਹਾ ਸੀ ਮੁੱਖ ਸਰਗਨਾ:  ਦੋਸ਼ੀਆਂ ਦੀ ਗ੍ਰਿਫਤਾਰੀ ਤੇ ਜਾਂਚ ਤੋਂ ਬਾਅਦ ਜਿਹੜੇ ਪਹਿਲੂ ਸਾਹਮਣੇ ਆਏ ਹਨ ਉਨ੍ਹਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਮੁੱਖ ਸਰਗਨਾ ਲੱਕੀ ਪਿਛਲੇ ਕੋਰੋਨਾ ਕਾਲ ਵਿਚ ਕਰੀਬ 9-10 ਮਹੀਨੇ ਕਾਰੋਬਾਰੀ ਦਾ ਡਰਾਇਵਰ ਵੀ ਰਿਹਾ ਸੀ। ਅਤੇ ਲੱਕੀ ਦਾ ਪਿਤਾ ਵੀ ਕਾਰੋਬਾਰੀ ਦੀ ਭਾਈਵਾਲੀ ਵਾਲੇ ਇਕ ਪਟਰੋਲ ਪੰਪ ਉਪਰ ਕੰਮ ਕਰਦਾ ਰਿਹਾ ਹੈ। ਰਮਨ ,ਅਮਨ ਅਤੇ ਲੱਕੀ ਤਿੰਨ ਇਕੋ ਗਲੀ ਦੇ ਰਹਿਣ ਵਾਲੇ ਹਨ। ਇਸ ਗਲੀ ਵਿਚ ਹੀ ਗਗਨ ਮਲੂਜਾ ਦੀ ਡੇਅਰੀ ਸੀ ਜਿਥੇ ਚਾਰੇ ਦੋਸ਼ੀ ਬੈਠਦੇ ਸੀ ਅਤੇ ਇਸ ਯੋਜਨਾ ਨੂੰ ਅੰਜਾਮ ਦਿੱਤਾ ਪਰ ਪੁਲਸ ਦੇ ਯਤਨਾਂ ਕਾਰਨ ਇਹ ਸਕੀਮ ਫੇਲ ਹੋ ਗਈ ।


author

Shyna

Content Editor

Related News