ਕਾਨੂੰਨ ਦੇ ਰਖਵਾਲੇ ਹੀ ਉਡਾ ਰਹੇ ਕਾਨੂੰਨ ਦੀਆਂ ਧੱਜੀਆਂ
Tuesday, Feb 09, 2021 - 05:34 PM (IST)
ਫਿਰੋਜ਼ਪੁਰ (ਹਰਚਰਨ ਬਿੱਟੂ) : ਕਾਨੂੰਨ ਹਰ ਇਨਸਾਨ ਲਈ ਇਕ ਹੈ ਪਰ ਇਹ ਕਾਨੂੰਨ ਸਿਰਫ ਨਾ ਪਹੁੰਚ ਵਾਲੇ 'ਤੇ ਲਾਗੂ ਹੁੰਦਾ ਹੈ। ਉੱਚੀ ਪਹੁੰਚ ਵਾਲੇ ਕਾਨੂੰਨ ਦੀਆ ਧੱਜੀਆ ਉਡਾਉਂਦੇ ਆਮ ਨਜ਼ਰ ਆਉਂਦੇ ਹਨ ਅਤੇ ਹੇਠਲੇ ਵਰਗ ਦੇ ਮਲਾਜ਼ਮਾ ਨੂੰ ਮਜਬੂਰੀ ਵਿਚ ਉੱਚ ਅਧਿਕਾਰੀਆ ਦਾ ਸਾਥ ਦੇਣਾ ਪੈਦਾ ਹੈ ਜਿਸ ਦੀ ਮਿਸਾਲ ਅੱਜ ਫਿਰੋਜ਼ਪੁਰ ਛਾਉਣੀ ਵਿਖੇ ਲੱਗੀ ਰੈੱਡ ਲਾਈਟ ਤੇ ਵੇਖਣ ਨੂੰ ਮਿਲੀ। ਜਦੋਂ ਹੂਟਰ ਮਾਰਦੀ ਪੁਲਸ ਦੀ ਗੱਡੀ ਨੇ ਰੈੱਡ ਲਾਈਟ ਨੂੰ ਪਾਸ ਕੀਤਾ ਅਤੇ ਟ੍ਰੈਫਿਕ ਮੁਲਜ਼ਮ ਰੋਕਣ ਦੀ ਬਜਾਏ ਖੁੱਦ ਜਾਣ ਦਾ ਇਸ਼ਾਰਾ ਦਿੰਦਾ ਦੇਖਿਆ ਗਿਆ ਜਦਕਿ ਹੋਰ ਰਾਹਗੀਰ ਲਾਈਟ ਦਾ ਇੰਤਜਾਰ ਕਰ ਰਹੇ ਸਨ।
ਇਸ ਦੌਰਾਨ ਉਥੇ ਮੌਜੂਦ ਲੋਕ ਆਖ ਰਹੇ ਸਨ ਕਿ ਕਾਨੂੰਨ ਦੇ ਰਖਵਾਲੇ ਖੁਦ ਕਾਨੂੰਨ ਨੂੰ ਤੋੜ ਰਹੇ ਹਨ। ਇਸ ਮੌਕੇ ਜਦੋਂ ਮੌਜੂਦ ਟ੍ਰੈਫਿਕ ਮੁਲਾਜ਼ਮ ਨਾਲ ਗੱਲ ਕੀਤਾ ਗਈ ਤਾਂ ਨਰਵਸ ਹੋਏ ਮੁਲਾਜ਼ਮ ਨੇ ਕਿਹਾ ਕਿ ਸਾਡੀ ਮਜਬੂਰੀ ਹੈ ਅਤੇ ਸਾਨੂੰ ਸਾਥ ਦੇਣਾ ਪੈਂਦਾ ਹੈ।