ਕਾਨੂੰਨ ਰੱਦ ਹੋਣ ਤੱਕ ਲੋਕ ਦਿੱਲੀ ਧਰਨੇ ’ਚ ਕਰਨ ਸ਼ਮੂਲੀਅਤ : ਲੱਖਾ ਸਿਧਾਣਾ

Tuesday, May 25, 2021 - 10:38 AM (IST)

ਚਾਉਕੇ (ਮਾਰਕੰਡਾ): ਕਾਲੇ ਕਾਨੂੰਨਾਂ ਤੇ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਤੇ ਵੱਧ ਤੋਂ ਵੱਧ ਦਿੱਲੀ ਧਰਨੇ ’ਚ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਸਮਾਜ ਸੇਵੀ ਅਤੇ ਪੰਜਾਬੀ ਮਾਂ ਬੋਲੀ ਸਤਿਕਾਰਤ ਸਭਾ ਦੇ ਪ੍ਰਧਾਨ ਲੱਖਾ ਸਿਧਾਣਾ ਤੇ ਉਸ ਦੇ ਸਾਥੀਆਂ ਵੱਲੋਂ ਲਗਾਤਾਰ ਪਿੰਡਾਂ ’ਚ ਨੁੱਕੜ ਮੀਟਿੰਗਾਂ ਕਰ ਕੇ ਲੋਕਾਂ ਨੂੰ ਦਿੱਲੀ ਧਰਨੇ ’ਚ ਜਾਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਸਿਆਸੀ ਮੈਦਾਨ ’ਚ ਦਮਦਾਰ ਪਾਰੀ ਖ਼ੇਡ ਰਹੇ ਸਿਆਸੀ ਲੀਡਰਾਂ ਵੱਲ ਲੋਕਾਂ ਦੀ ਡੂੰਘੀ ਨਜ਼ਰ

ਇਸ ਸਬੰਧੀ ਅੱਜ ਹਲਕਾ ਮੌੜ ਦੇ ਪਿੰਡ ਘੜੈਲੀ, ਘੜੈਲਾ, ਬੱਲੋ, ਬਦਿਆਲਾ ਆਦਿ ਪਿੰਡਾਂ ’ਚ ਜਾ ਕੇ ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਦਿੱਲੀ ਧਰਨੇ ’ਤੇ ਹਾਜ਼ਰੀ ਲਵਾਉਣ ਲਈ ਪ੍ਰੇਰਿਆ। ਲੱਖਾ ਸਿਧਾਣਾ ਨੇ ਵੱਖ-ਵੱਖ ਪਿੰਡਾਂ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਬਰ-ਜ਼ੁਲਮ ਖ਼ਿਲਾਫ਼ ਹਮੇਸ਼ਾ ਆਮ ਲੋਕ ਹੀ ਲੜਾਈ ਲੜਦੇ ਹਨ ਤੇ ਰਜਵਾੜਾਸ਼ਾਹੀ ਤੇ ਕਾਰਪੋਰੇਟ ਘਰਾਣੇ ਹਮੇਸ਼ਾ ਸਰਕਾਰਾਂ ਦੇ ਹੱਕ ’ਚ ਭੁਗਤਦੇ ਰਹੇ ਹਨ। ਇਸ ਲਈ ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੂੰ ਝੁਕਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਪਿੰਡ ਘੜੈਲੀ ਦੇ ਸਰਪੰਚ ਸੁਖਰਾਜ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਲੱਖਾ ਸਿਧਾਣਾ ਤੇ ਜਗਦੀਪ ਰੰਧਾਵਾ ਨੂੰ ਸਨਮਾਨਿਤ ਵੀ ਕੀਤਾ।

ਇਹ ਵੀ ਪੜ੍ਹੋ:  ਫੇਸਬੁੱਕ ’ਤੇ ਲਾਈਵ ਹੋ ਕੇ ਬੋਲੇ ਰਾਜਾ ਵੜਿੰਗ, ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਨ ਲਈ ਵਚਨਬੱਧ ਹਾਂ


Shyna

Content Editor

Related News