ਸਾਹਨੇਵਾਲ ਏਅਰਪੋਰਟ ਤੋਂ ਲੁਧਿਆਣਾ-ਦਿੱਲੀ ਲਈ ਸੰਡੇ ਫਲਾਈਟ ਦੀ ਹੋਈ ਸ਼ੁਰੂਆਤ

Monday, Jul 30, 2018 - 05:17 AM (IST)

ਸਾਹਨੇਵਾਲ ਏਅਰਪੋਰਟ ਤੋਂ ਲੁਧਿਆਣਾ-ਦਿੱਲੀ ਲਈ ਸੰਡੇ ਫਲਾਈਟ ਦੀ ਹੋਈ ਸ਼ੁਰੂਆਤ

ਲੁਧਿਆਣਾ, (ਬਹਿਲ)- ਸਾਹਨੇਵਾਲ ਏਅਰਪੋਰਟ ਤੋਂ ਅੱਜ ਤੋਂ ਲੁਧਿਆਣਾ-ਦਿੱਲੀ ਲਈ ਐਤਵਾਰ ਨੂੰ ਉਡਾਣਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਦਿੱਲੀ ਤੋਂ ਅਲਾਇੰਸ ਏਅਰ ਦਾ 72 ਸੀਟਰ ਏਅਰਕ੍ਰਾਫਟ 19 ਪੈਸੰਰਜਾਂ ਨਾਲ ਸਵੇਰੇ 11.40 ’ਤੇ ਸਾਹਨੇਵਾਲ ਏਅਰਪੋਰਟ ’ਤੇ ਲੈਂਡ ਹੋਇਆ ਅਤੇ 12.05 ’ਤੇ 26 ਪੈਸੰਰਜਾਂ ਨਾਲ ਦਿੱਲੀ ਲਈ ਰਵਾਨਾ ਹੋ ਗਿਆ।
 ®ਦੱਸ ਦੇਈਏ ਕਿ ਕਰੀਬ 3 ਸਾਲ ਦੇ ਲੰਬੇ ਫਰਕ ਦੇ ਬਾਅਦ 2 ਸਤੰਬਰ 2017  ਤੋਂ ਲੁਧਿਆਣਾ-ਦਿੱਲੀ ਲਈ ਉਡਾਣਾਂ ਸ਼ੁਰੂ ਹੋਣ ’ਤੇ ਅਲਾਇੰਸ ਏਅਰ ਦਾ ਜਹਾਜ਼ ਹਫਤੇ ਵਿਚ ਸੋਮਵਾਰ, ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਸ਼ਾਮ ਉਡਾਣ ਭਰ ਰਿਹਾ ਹੈ। 29 ਜੁਲਾਈ ਤੋਂ ਲੁਧਿਆਣਾ ਤੋਂ ਹੁਣ ਹਫਤੇ ਦੇ 5 ਦਿਨ ਦਿੱਲੀ ਲਈ ਸਵੇਰੇ ਹਵਾਈ ਸੇਵਾ ਸ਼ੁਰੂ ਹੋ ਗਈ ਹੈ।
 ®ਅੱਜ ਸਾਹਨੇਵਾਲ ਏਅਰਪੋਰਟ ’ਤੇ ਦਿਲੀ ਤੋਂ ਏਅਰਕ੍ਰਾਫਟ ਨੇ ਸਵੇਰੇ 8.45 ਵਜੇ ਲੈਂਡ ਕਰਨਾ ਸੀ ਅਤੇ 9.15 ’ਤੇ ਦਿੱਲੀ ਲਈ ਰਵਾਨਾ ਹੋਣਾ ਸੀ। ਅਲਾਇੰਸ ਏਅਰ ਦੇ ਏਅਰਪੋਰਟ ਮੈਨੇਜਰ ਅਰਿੰਦਮ ਚਟੋਪਾਧਿਆ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਅੱਜ  ਪ੍ਰਬੰਧਕੀ ਕਾਰਨਾਂ ਨਾਲ ਜਹਾਜ਼ 3 ਘੰਟੇ ਦੀ ਦੇਰੀ ਨਾਲ ਲੁਧਿਆਣਾ ਪਹੁੰਚਿਆ ਹੈ  ਪਰ ਐਤਵਾਰ ਨੂੰ ਲੁਧਿਆਣਾ ਦਿੱਲੀ ਲਈ ਨਿਰਧਾਰਿਤ ਸ਼ਡਿਊਲ ਮੁਤਾਬਕ ਹੀ ਉਡਾਣ ਜਾਰੀ ਰਹੇਗੀ।


Related News