ਲਾਵਾਰਿਸ ਅਟੈਚੀ ਮਿਲਣ ਨਾਲ ਮਚੀ ਹਫੜਾ-ਦਫੜੀ, ਦੇਰ ਰਾਤ ਪੁਲਸ ਨੂੰ ਪਈਆਂ ਭਾਜੜਾਂ

Saturday, Sep 17, 2022 - 01:44 AM (IST)

ਲਾਵਾਰਿਸ ਅਟੈਚੀ ਮਿਲਣ ਨਾਲ ਮਚੀ ਹਫੜਾ-ਦਫੜੀ, ਦੇਰ ਰਾਤ ਪੁਲਸ ਨੂੰ ਪਈਆਂ ਭਾਜੜਾਂ

ਖੰਨਾ (ਬਿਪਨ) : ਦੋਰਾਹਾ ਵਿਖੇ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ 'ਤੇ ਲਾਵਾਰਿਸ ਅਟੈਚੀ ਮਿਲਿਆ। ਇਹ ਅਟੈਚੀ ਇਕ ਹੋਟਲ ਦੇ ਕੋਲ ਪਿਆ ਸੀ। ਇਸ ਸਬੰਧੀ ਸੂਚਨਾ ਮਿਲਣ ਮਗਰੋਂ ਪੁਲਸ ਵਿਭਾਗ ਅੰਦਰ ਹਫੜਾ-ਦਫੜੀ ਮਚ ਗਈ। ਮੌਕੇ 'ਤੇ ਬੰਬ ਨਿਰੋਧਕ ਦਸਤਾ ਬੁਲਾਇਆ ਗਿਆ ਤੇ ਚੌਕਸੀ ਦੇ ਨਾਲ ਅਟੈਚੀ ਖੋਲ੍ਹਿਆ ਗਿਆ। ਅਟੈਚੀ 'ਚੋਂ ਲੁਧਿਆਣਾ ਦੇ ਇਕ ਕਾਰੋਬਾਰੀ ਦੇ ਕਾਗਜ਼ਾਤ ਮਿਲੇ, ਜਿਸ ਤੋਂ ਬਾਅਦ ਪੁਲਸ ਨੇ ਸੁੱਖ ਦਾ ਸਾਹ ਲਿਆ। ਡੀ.ਐੱਸ.ਪੀ. ਹਰਸਿਮਰਤ ਸਿੰਘ ਛੇਤਰਾ ਦੱਸਿਆ ਕਿ 2 ਵਿਅਕਤੀ ਇਸ ਅਟੈਚੀ ਨੂੰ ਸੁੱਟ ਕੇ ਗਏ ਸਨ। ਇਸ ਵਿਚ ਇਕ ਕਾਰੋਬਾਰੀ ਦੇ ਕਾਗਜ਼ਾਤ ਮਿਲੇ ਹਨ। ਕਾਰੋਬਾਰੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਸਬੰਧਿਤ ਥਾਣੇ ਦੀ ਪੁਲਸ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਮਾਮਲੇ 'ਚ ਦੋਸ਼ੀ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਲੋਕਾਂ ਦਾ ਫੁੱਟਿਆ ਗੁੱਸਾ, ਥਾਣੇ ਦੇ ਬਾਹਰ ਲਾਇਆ ਧਰਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News