ਪੰਜਾਬ 'ਚ ਦੇਰ ਸ਼ਾਮ ਗੈਂਗਵਾਰ! ਆਹਮੋ-ਸਾਹਮਣਿਓਂ ਹੋਈ ਫਾਇਰਿੰਗ, ਇਕ ਜਣੇ ਦੀ ਮੌਤ
Monday, May 26, 2025 - 09:18 PM (IST)

ਬਟਾਲਾ (ਚਾਵਲਾ) : ਪੁਲਸ ਜਿਲਾ ਬਟਾਲਾ ਦੇ ਅਧੀਨ ਪੈਂਦੇ ਕਸਬਾ ਘੁਮਾਣ ਚ ਅੱਜ ਦੇਰ ਸ਼ਾਮ ਬਟਾਲਾ ਹਰਿਗੋਬਿੰਦਪੁਰ ਰੋਡ 'ਤੇ ਬਾਵਾ ਫੀਲਿੰਗ ਸਟੇਸ਼ਨ ਦੇ ਸਾਹਮਣੇ ਦੋ ਧਿਰਾ 'ਚ ਆਹਮੋ-ਸਾਹਮਣੇ ਫਾਇਰਿੰਗ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗੈਂਗਵਾਰ ਦੌਰਾਨ ਦੋ ਧਿਰਾਂ ਵਿਚਾਲੇ ਫਾਇਰਿੰਗ ਹੋਈ ਤੇ 20 ਤੋਂ ਵਧੇਰੇ ਰੌਂਦ ਫਾਇਰ ਕੀਤੇ ਗਏ। ਇਸ ਦੌਰਾਨ ਇਕ ਜਣੇ ਦੀ ਮੌਤ ਹੋਣ ਦਾ ਵੀ ਸਮਾਚਾਰ ਮਿਲਿਆ ਹੈ।
ਉਧਰ ਇਸ ਵਾਰਦਾਤ ਤੋਂ ਬਾਅਦ ਮੌਕੇ 'ਤੇ ਪਹੁਚੇ ਡੀ ਐੱਸ ਪੀ ਹਰਗੋਬਿੰਦਪੁਰ ਰਾਜੇਸ਼ ਕੱਕੜ ਨੇ ਦੱਸਿਆ ਕਿ ਜੋ ਮੁੱਢਲੀ ਤਫਤੀਸ਼ ਸਾਮਣੇ ਆਇਆ ਹੈ ਕਿ ਬਿੱਲਾ ਮੰਡਿਆਲਾ ਅਤੇ ਉਸ ਦਾ ਸਾਥੀ ਗੋਰਾ ਦੋਵੇਂ ਗੱਡੀ 'ਤੇ ਆ ਰਹੇ ਸਨ ਕਿ ਉਨ੍ਹਾਂ ਦਾ ਦੂਸਰੀ ਕਿਸੇ ਧਿਰ ਨਾਲ ਆਮਣੇ-ਸਾਹਮਣੇ ਫਾਇਰਿੰਗ ਹੋਈ ਹੈ। ਇਸ ਦੌਰਾਨ ਬਿੱਲਾ ਮੰਡਿਆਲਾ ਜ਼ਖ਼ਮੀ ਹੋਇਆ ਸੀ ਅਤੇ ਉਸਦੇ ਸਾਥੀ ਗੋਰਾ ਬਰਿਆਰ ਦੀ ਮੌਤ ਹੋ ਗਈ। ਜਦਕਿ ਬਿੱਲਾ ਮੰਡਿਆਲਾ ਜ਼ਖਮੀ ਹਾਲਤ ਵਿੱਚ ਹੀ ਆਪਣੇ ਮ੍ਰਿਤਕ ਸਾਥੀ ਨੂੰ ਨਾਲ ਲੈਕੇ ਆਪਣੀ ਗੱਡੀ 'ਚ ਫਰਾਰ ਹੋ ਗਿਆ। ਇਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੀ ਲਾਸ਼ ਤੇ ਗੱਡੀ ਤਾਂ ਲੱਭ ਲਈ ਪਰ ਜ਼ਖ਼ਮੀ ਫ਼ਰਾਰ ਦੱਸਿਆ ਜਾ ਰਿਹਾ ਹੈ ਤੇ ਡੀਐੱਸਪੀ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋ ਜਾਂਚ ਕੀਤੀ ਜਾ ਰਹੀ ਹੈ ਕਿ ਦੂਸਰੀ ਧਿਰ ਕੌਣ ਸੀ ਅਤੇ ਜੋ ਜ਼ਖ਼ਮੀ ਬਿੱਲ ਮੰਡਿਆਲਾ ਹੋਇਆ ਹੈ ਉਹ ਵੀ ਕਿਸ ਹਸਪਤਾਲ 'ਚ ਜੇਰੇ ਇਲਾਜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e