ਵੱਡੀ ਖ਼ਬਰ : ਲਸ਼ਕਰ-ਏ-ਤੋਇਬਾ ਵੱਲੋਂ ਚੰਡੀਗੜ੍ਹ ਤੇ ਅੰਬਾਲਾ ਸਣੇ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ

11/12/2021 12:31:14 PM

ਚੰਡੀਗੜ੍ਹ/ਅੰਬਾਲਾ (ਲਲਨ) : ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਵੱਲੋਂ ਚੰਡੀਗੜ੍ਹ ਸਣੇ ਦੇਸ਼ ਦੇ ਕਈ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਲਸ਼ਕਰ-ਏ-ਤੋਇਬਾ ਦੇ ਨਾਂ 'ਤੇ ਅੰਬਾਲਾ ਦੇ ਡਵੀਜ਼ਨਲ ਰੇਲ ਮੈਨੇਜਰ ਨੂੰ ਧਮਕੀ ਭਰੀ ਚਿੱਠੀ ਭੇਜੀ ਗਈ ਹੈ। ਇਸ ਚਿੱਠੀ 'ਚ 26 ਨਵੰਬਰ ਅਤੇ 6 ਦਸੰਬਰ ਨੂੰ ਅੰਬਾਲਾ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪਾਖੰਡੀ ਬਾਬੇ ਦੇ ਦਰਬਾਰ ਚੌਂਕੀ ਭਰਨ ਗਈ ਜਨਾਨੀ ਨਾਲ ਜੋ ਵਾਪਰਿਆ, ਸੁਣ ਕੰਬ ਗਿਆ ਹਰ ਕਿਸੇ ਦਾ ਦਿਲਮੀਡੀਆ ਰਿਪੋਰਟਾਂ ਮੁਤਾਬਕ ਚੰਡੀਗੜ੍ਹ ਤੋਂ ਇਲਾਵਾ ਹਰਿਆਣਾ ਦੇ ਅੰਬਾਲਾ ਕੈਂਟ ਸਟੇਸ਼ਨ, ਯਮੁਨਾਨਗਰ, ਸ਼ਿਮਲਾ, ਸਹਾਰਨਪੁਰ ਸਮੇਤ ਕਈ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ।  ਚਿੱਠੀ 'ਚ ਕਿਹਾ ਗਿਆ ਹੈ ਕਿ 26 ਨਵੰਬਰ ਨੂੰ ਅੰਬਾਲਾ ਮੰਡਲ ਅਧੀਨ ਪੈਂਦੇ ਅੰਬਾਲਾ ਕੈਂਟ, ਯਮੁਨਾਨਗਰ, ਸ਼ਿਮਲਾ, ਚੰਡੀਗੜ੍ਹ, ਸਹਾਰਨਪੁਰ ਅਤੇ ਦੂਜੇ ਕਈ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਇਆ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਬੰਬਨੁਮਾ ਵਸਤੂ ਮਿਲਣ ਕਾਰਨ ਫੈਲੀ ਦਹਿਸ਼ਤ, ਬੰਬ ਵਿਰੋਧੀ ਦਸਤੇ ਨੂੰ ਬੁਲਾਇਆ ਗਿਆ

PunjabKesari

ਇਸ ਤੋਂ ਇਲਾਵਾ ਰੇਵਾੜੀ, ਹਿਸਾਰ ਅਤੇ ਸਿਰਸਾ 'ਚ ਰੇਲਵੇ ਪੁਲ ਨੂੰ ਵੀ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਫਿਲਹਾਲ ਇਸ ਮਾਮਲੇ ਦੀ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News