ਮੂਸੇਵਾਲਾ ਦੀ ਹਵੇਲੀ ''ਚ ਬੀਬੀਆਂ ਨੇ ਝੂਮ-ਝੂਮ ਕੇ ਪਾਇਆ ਗਿੱਧਾ, ਵੱਡੀ ਗਿਣਤੀ ''ਚ ਪ੍ਰਸ਼ੰਸਕਾਂ ਦਾ ਲੱਗਿਆ ਤਾਂਤਾ (ਵੀਡੀਓ)

Sunday, Mar 17, 2024 - 06:47 PM (IST)

ਮੂਸੇਵਾਲਾ ਦੀ ਹਵੇਲੀ ''ਚ ਬੀਬੀਆਂ ਨੇ ਝੂਮ-ਝੂਮ ਕੇ ਪਾਇਆ ਗਿੱਧਾ, ਵੱਡੀ ਗਿਣਤੀ ''ਚ ਪ੍ਰਸ਼ੰਸਕਾਂ ਦਾ ਲੱਗਿਆ ਤਾਂਤਾ (ਵੀਡੀਓ)

ਚੰਡੀਗੜ੍ਹ/ ਪਾਲੀਵੁੱਡ ਡੈਸਕ- ਪਾਲੀਵੁੱਡ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਅੱਜ ਕਿਲਕਾਰੀਆਂ ਗੂੰਜੀਆਂ ਹਨ। ਮਾਤਾ ਚਰਨ ਕੌਰ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ। ਇਹ ਵੱਡੀ ਖ਼ੁਸ਼ਖ਼ਬਰੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਘਰ ਵਧਾਈ ਦੇਣ ਆਉਣ ਵਾਲੇ ਲੋਕਾਂ ਦਾ ਭਾਰੀ ਇਕੱਠ ਨਜ਼ਰ ਆਇਆ। ਮਾਨਸਾ ਜ਼ਿਲ੍ਹੇ 'ਚ ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਬੇਸ਼ੱਕ ਸਿੱਧੂ ਦੇ ਪਰਿਵਾਰ ਵਾਲੇ ਅਜੇ ਹਸਪਤਾਲ 'ਚ ਹਨ ਪਰ ਸਿੱਧੂ ਦੀ ਹਵੇਲੀ 'ਚ ਫੈਨਸ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਹਰ ਕੋਈ ਛੋਟੇ ਸਿੱਧੂ ਨੂੰ ਦੇਖਣ ਲਈ ਪਰਿਵਾਰ ਨੂੰ ਵਧਾਈ ਦੇਣ ਪਹੁੰਚ ਰਿਹਾ ਹੈ ਅਤੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਬਣੀ ਹੋਈ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨਾਲ ਰਾਜਾ ਵੜਿੰਗ ਨੇ ਕੀਤੀ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਪ੍ਰਸ਼ੰਸਕਾਂ ਨੂੰ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਸੀ, ਆਖ਼ਿਰ ਪ੍ਰਸ਼ੰਸਕਾਂ ਦੀ ਮਨੋਕਾਮਨਾ ਅੱਜ ਪੂਰੀ ਹੋ ਗਈ। ਇਸ ਦੌਰਾਨ ਹਵੇਲੀ 'ਚ ਪਹੁੰਚੇ ਪ੍ਰਸ਼ੰਸਕਾਂ ਦੀ ਕਹਿਣਾ ਹੈ ਕਿ ਸਾਨੂੰ ਇਹ ਸੁਣ ਕੇ ਖੁਸ਼ੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਰਸਤੇ 'ਚ ਸੀ ਤਾਂ ਸਾਨੂੰ ਸੂਚਨਾ ਮਿਲੀ ਕਿ ਸਿੱਧੂ ਦਾ ਛੋਟਾ ਭਰਾ ਹੋਇਆ ਹੈ ਤਾਂ ਅਸੀਂ ਰਸਤੇ 'ਚੋਂ ਹੀ ਗੱਡੀ ਮੋੜ ਕੇ ਹਵੇਲੀ 'ਚ ਪਹੁੰਚ ਗਏ। ਇਕ ਹੋਰ ਪ੍ਰਸ਼ੰਸਕ ਦਾ ਕਹਿਣਾ ਹੈ ਕਿ ਇਸ ਦੌਰਾਨ ਖੁਸ਼ੀ ਅਤੇ ਭਾਵੁਕ ਦੋਵੇਂ ਮਾਹੌਲ ਬਣੇ ਹਨ, ਕਿਉਂਕਿ ਪਹਿਲਾਂ ਪੁੱਤ ਮਾਂ ਤੋਂ ਵਿਛੜ ਗਿਆ ਸੀ, ਇਸ ਲਈ ਭਾਵੁਕ ਹਾਂ ਅਤੇ ਦੂਜੇ ਪੁੱਤ ਦੇ ਵਾਪਸ ਆਉਣ ਨਾਲ 'ਚ ਖੁਸ਼ੀ ਦਾ ਮਾਹੌਲ ਹੈ।

ਬੀਬੀਆਂ ਨੇ ਝੂਮ-ਝੂਮ ਕੇ ਪਾਇਆ ਗਿੱਧਾ 

ਇਨਾਂ ਹੀ ਨਹੀਂ ਪ੍ਰਸ਼ੰਸਕਾਂ ਤੋਂ ਇਲਾਵਾ ਸਿੱਧੂ ਦੀ ਹਵੇਲੀ 'ਚ ਖੁਸ਼ੀਆਂ ਦਾ ਗਿੱਧਾ ਪੈ ਰਿਹਾ ਹੈ। ਬੀਬੀਆਂ ਝੂਮ-ਝੂਮ ਕੇ ਬੋਲੀਆਂ ਪਾ ਕੇ ਗਿੱਧਾ ਪਾ ਰਹੀਆਂ ਹਨ ਅਤੇ ਸਿੱਧੂ ਦੇ ਨਿੱਕੇ ਮਹਿਮਾਨ ਨੂੰ ਅਸੀਸਾਂ ਦੇ ਰਹੀਆਂ ਹਨ। ਹਰ ਕੋਈ ਸਿੱਧੂ ਦੇ ਭਰਾ ਨੂੰ ਅੱਖੀ ਵੇਖਣ ਲਈ ਤਰਸ ਰਿਹਾ ਹੈ, ਜਿਸ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਿਹਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News