2 ਦਿਨ ਦੀ ਜੱਦੋ-ਜਹਿਦ ਪਿੱਛੋਂ ਲੰਗੂਰ ਨੂੰ ਕੀਤਾ ਕਾਬੂ
Thursday, Aug 30, 2018 - 04:25 AM (IST)
ਗੁਰੂ ਕਾ ਬਾਗ, (ਭੱਟੀ)- ਅਜਨਾਲਾ ਤਹਿਸੀਲ ਦੇ ਪਿੰਡ ਤੇਡ਼ਾ ਕਲਾਂ ਵਿਖੇ ਪਿਛਲੇ ਦੋ ਦਿਨਾਂ ਤੋ ਰਸਤਾ ਭੱਟਕ ਕੇ ਪਿੰਡ ਵਿਚ ਵਡ਼ ਆਏ ਲੰਗੂਰ ਨੂੰ ਵਣ ਵਿਭਾਗ ਦੀ ਸਹਾਇਤਾ ਨਾਲ ਬਡ਼ੀ ਹੀ ਜੱਦੋ-ਜਹਿਦ ਨਾਲ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪਿੰਡ ਤੇਡ਼ਾ ਕਲਾਂ ਦੇ ਵਸਨੀਕ ਮੇਜਰ ਸਿੰਘ, ਗੁਰਵਿੰਦਰ ਸਿੰਘ, ਚੌਕੀਦਾਰ ਵਿਰਸਾ ਸਿੰਘ, ਬਚਿੱਤਰ ਸਿੰਘ, ਹਰਪਿੰਦਰ ਸਿੰਘ, ਹਰਿੰਦਰ ਸਿੰਘ, ਗੁਰਜੰਟ ਸਿੰਘ ਵੱਲੋਂ ਪਿੰਡ ਵਿਚ ਵਡ਼ ਆਏ ਲੰਗੂਰ ਦੀ ਸੂਚਨਾ ਵਣ ਵਿਭਾਗ ਨੂੰ ਦਿੱਤੀ ਗਈ ਜਿਸ ’ਤੇ ਰੇਂਜ ਅਫਸਰ ਅਜਨਾਲਾ ਜਸਬੀਰ ਸਿੰਘ, ਇੰਚਾਰਜ ਰਾਜਬੀਰ ਸਿੰਘ ਤੇ ਸੁਖਦੀਪ ਸਿੰਘ ਭੋਏਵਾਲੀ ਨੇ ਤੁਰੰਤ ਹੀ ਵਿਭਾਗ ਦੀ ਟੀਮ ਨੂੰ ਪਿੰਜਰਾ ਦੇ ਕੇ ਉੱਥੇ ਭੇਜਿਆ ਗਿਆ ਤੇ ਪਿੰਡ ਵਾਲਿਆਂ ਦੀ ਸਹਾਇਤਾ ਨਾਲ ਲੰਗੂਰ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਲੰਗੂਰ ਨੂੰ ਜੱਟਾ-ਪੱਛੀਆਂ ਨੇਡ਼ੇ ਜੰਗਲ ਵਿਚ ਛੱਡ ਦਿੱਤਾ ਜਾਵੇਗਾ। ਇਸ ਮੌਕੇ ਬਲਾਕ ਅਫਸਰ ਸੁਨੀਲ ਵਿਲਸਨ, ਗੁਰਦੀਪ ਸਿੰਘ, ਗੁਰਮੀਤ ਸਿੰਘ, ਸ਼ਿੰਦਾ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ।
