ਲੰਗਾਹ 14 ਫਰਵਰੀ ਨੂੰ ਅਦਾਲਤ ''ਚ ਹੋਣਗੇ ਪੇਸ਼
Friday, Feb 09, 2018 - 12:58 PM (IST)

ਗੁਰਦਾਸਪੁਰ (ਵਿਨੋਦ, ਦੀਪਕ) - ਜਬਰ-ਜ਼ਨਾਹ ਦੇ ਮਾਮਲੇ 'ਚ ਕੇਂਦਰੀ ਜੇਲ ਪਟਿਆਲਾ 'ਚ ਬੰਦ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਗੁਰਦਾਸਪੁਰ ਦੀ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ 14 ਫਰਵਰੀ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਇਸ ਮਾਮਲੇ 'ਚ ਐੱਸ. ਐੱਸ. ਪੀ. ਗੁਰਦਾਸਪੁਰ ਨੂੰ ਪ੍ਰੋਡਕਸ਼ਨ ਵਾਰੰਟ ਵੀ ਜਾਰੀ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਲੰਗਾਹ ਨੇ ਅੱਜ ਗੁਰਦਾਸਪੁਰ ਸੈਸ਼ਨ ਕੋਰਟ 'ਚ ਪੇਸ਼ ਹੋਣਾ ਸੀ ਪਰ ਲੰਗਾਹ ਦੇ ਸੀਨੇ 'ਚ ਦਰਦ ਦੀ ਸ਼ਿਕਾਇਤ ਕਾਰਨ ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਦਾਖਲ ਹਨ। ਉਨ੍ਹਾਂ ਆਪਣਾ ਮੈਡੀਕਲ ਲੈਟਰ ਕੋਰਟ ਕੰਪਲੈਕਸ 'ਚ ਭੇਜ ਦਿੱਤਾ।