ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਸੈਰ ਕਰ ਰਹੇ ਵਿਅਕਤੀ ’ਤੇ ਜਾਨਲੇਵਾ ਹਮਲਾ

Friday, Jan 01, 2021 - 02:41 PM (IST)

ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਸੈਰ ਕਰ ਰਹੇ ਵਿਅਕਤੀ ’ਤੇ ਜਾਨਲੇਵਾ ਹਮਲਾ

ਨਾਭਾ (ਜੈਨ) : ਇਥੇ ਛੀਂਟਾਵਾਲਾ ਰੋਡ ’ਤੇ ਸੈਰ ਕਰ ਰਹੇ ਇਕ ਵਿਅਕਤੀ ’ਤੇ ਕੁਝ ਲੋਕਾਂ ਵਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਗੰਭੀਰ ਜ਼ਖਮੀ ਹੋਏ ਵਿਅਕਤੀ ਨੂੰ ਇਥੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸੁਖਦੇਵ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਤੂੰਗਾ ਨੇ ਦੱਸਿਆ ਕਿ ਉਹ ਪਿਛਲੀ ਰਾਤੀ ਛੀਂਟਾਵਾਲਾ ਰੋਡ ’ਤੇ ਆਪਣੇ ਦੋਸਤਾਂ ਨਾਲ ਸੈਰ ਕਰ ਰਿਹਾ ਸੀ ਕਿ ਪਿੰਡ ਲਾਗੇ ਇਕ ਆਲਟੋ ਕਾਰ ਵਿਚ 4-5 ਵਿਅਕਤੀ ਬੈਠੇ ਸਨ ਅਤੇ 4-5 ਵਿਅਕਤੀ ਬਾਹਰ ਖੜ੍ਹੇ ਸਨ। ਇਨ੍ਹਾਂ ਸਾਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਬਲਜੰਦਰ ਸਿੰਘ ਨੇ ਡਾਂਗ ਨਾਲ ਹਮਲਾ ਕਰ ਦਿੱਤਾ। ਸਿਰ ਵਿਚ ਡਾਂਗ ਮਾਰੀ ਅਤੇ ਬੇਰਹਿਮੀ ਨਾਲ ਉਸ ਦੇ ਭਰਾ, ਪਿਤਾ ਤੇ ਹੋਰਨਾਂ ਨੇ ਕੁੱਟਮਾਰ ਕੀਤੀ। ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਗੰਭੀਰ ਫੱਟੜ ਹਾਲਤ ਵਿਚ ਪੀੜ੍ਹਤ ਵਿਅਕਤੀ ਨੂੰ ਇਥੇ ਸਿਵਲ ਹਸਪਤਾਲ ਦੀ ਐਮਰਜੰਸੀ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਹਾਲਤ ਗੰਭੀਰ ਹੈ। ਥਾਣਾ ਸਦਰ ਪੁਲਸ ਨੇ ਪੀੜ੍ਹਤ ਸੁਖਦੇਵ ਸਿੰਘ ਦੇ ਬਿਆਨਾਂ ਅਨੁਸਾਰ ਗਿਆਨ ਸਿੰਘ ਪੁੱਤਰ ਪੋਤ ਸਿੰਘ, ਉਸ ਦੇ ਦੋ ਬੇਟਿਆਂ ਬਲਜਿੰਦਰ ਸਿੰਘ ਤੇ ਜਗਦੀਪ ਸਿੰਘ ਅਤੇ ਇਕ ਪੋਰਤੇ ਸੁਖਵਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ ਸਮੇਤ 9 ਵਿਅਕਤੀਆਂ ਖ਼ਿਲਾਫ਼ ਧਾਰਾ 307, 323, 341, 506, 148, 149 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਅ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਦਾ ਆਪਸ ਵਿਚ ਜ਼ਮੀਨ ਸੰਬੰਧੀ ਝਗੜਾ ਚੱਲਦਾ ਹੈ ਜੋ ਕਿ ਅਚਾਨਕ ਖੂਨੀ ਜੰਗ ਵਿਚ ਤਬਦੀਲ ਹੋ ਗਿਆ। ਪੁਲਸ ਹਮਲਾਵਰਾਂ ਦੀ ਭਾਲ ਵਿਚ ਛਾਪਾਮਾਰੀ ਕਰ ਰਹੀ ਹੈ।


author

Gurminder Singh

Content Editor

Related News