ਜਿਸ ਨੂੰ ਲਾਡਾਂ ਨਾਲ ਪਾਲਿਆ, ਓਹੀ ਬਣਿਆ ਦੁਸ਼ਮਣ! ਫੁੱਟ-ਫੁੱਟ ਕੇ ਰੋਇਆ ਵੱਡਾ ਭਰਾ, ਪੜ੍ਹੋ ਪੂਰਾ ਮਾਮਲਾ

Tuesday, Nov 17, 2026 - 09:38 AM (IST)

ਜਿਸ ਨੂੰ ਲਾਡਾਂ ਨਾਲ ਪਾਲਿਆ, ਓਹੀ ਬਣਿਆ ਦੁਸ਼ਮਣ! ਫੁੱਟ-ਫੁੱਟ ਕੇ ਰੋਇਆ ਵੱਡਾ ਭਰਾ, ਪੜ੍ਹੋ ਪੂਰਾ ਮਾਮਲਾ

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਦੇ ਪਿੰਡ ਜਨੇਰ 'ਚ ਜ਼ਮੀਨ ਦੇ ਕੁੱਝ ਟੁਕੜਿਆਂ ਦੀ ਖ਼ਾਤਰ ਛੋਟਾ ਭਰਾ ਆਪਣੇ ਹੀ ਵੱਡੇ ਭਰਾ ਦਾ ਬਣਿਆ ਵੈਰੀ ਬਣ ਗਿਆ। ਮਾਮੂਲੀ ਜਿਹੀ ਜ਼ਮੀਨ ਨੂੰ ਲੈ ਕੇ ਦੋ ਸਕੇ ਭਰਾਵਾਂ 'ਚ ਟਕਰਾਅ ਇੰਨਾ ਵੱਧ ਗਿਆ ਕਿ ਮਾਮਲਾ ਥਾਣੇ ਤੱਕ ਪਹੁੰਚ ਗਿਆ। ਵੱਡੇ ਭਰਾ ਜਗਤਾਰ ਸਿੰਘ ਵੱਲੋਂ ਆਪਣੇ ਛੋਟੇ ਭਰਾ ਗੁਰਬਚਨ, ਉਸ ਪਤਨੀ ਜਸਵੀਰ ਕੌਰ ਅਤੇ ਧੀ ਮਨਜੀਤ ਕੌਰ ’ਤੇ ਆਪਣੀ ਮਾਲਕਾਨਾ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਗਾਏ ਗਏ। ਜਗਤਾਰ ਸਿੰਘ ਨੇ ਫੁੱਟ-ਫੁੱਟ ਰੋਂਦਿਆਂ ਕਿਹਾ ਕਿ ਜਿਸ ਭਰਾ ਨੂੰ ਲਾਡਾਂ ਨਾਲ ਪਾਲ ਕੇ ਵੱਡਾ ਕੀਤਾ, ਅੱਜ ਉਹੀ ਭਰਾ ਮੇਰੀ ਜਾਨ ਦਾ ਦੁਸ਼ਮਣ ਬਣਿਆ ਹੋਇਆ ਹੈ। ਜਗਤਾਰ ਸਿੰਘ ਨੇ ਦੱਸਿਆ ਕਿ ਕਰੀਬ 25-30 ਸਾਲ ਪਹਿਲਾਂ ਉਸ ਦੇ ਪਿਤਾ ਵੱਲੋਂ ਤਿੰਨਾਂ ਭਰਾਵਾਂ 'ਚ ਜ਼ਮੀਨ ਬਰਾਬਰ ਵੰਡੀ ਗਈ ਸੀ। ਉਸ ਸਮੇਂ ਤੋਂ ਹੀ ਉਹ ਜਮ੍ਹਾਂਬੰਦੀ ਦੇ ਰਿਕਾਰਡ ਅਨੁਸਾਰ ਆਪਣੇ ਹਿੱਸੇ ਦੀ ਮਾਲਕਾਨਾ ਜ਼ਮੀਨ ’ਤੇ ਪਿਛਲੇ ਤਕਰੀਬਨ 30 ਸਾਲਾਂ ਤੋਂ ਲਗਾਤਾਰ ਖੇਤੀਬਾੜੀ ਕਰਦਾ ਆ ਰਿਹਾ ਹੈ। ਜਗਤਾਰ ਸਿੰਘ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਉਸ ਨੇ ਆਪਣੀ ਮਾਲਕੀ ਵਾਲੀ ਜ਼ਮੀਨ 'ਚ ਕਰੀਬ 4 ਤੋਂ 5 ਲੱਖ ਰੁਪਏ ਖ਼ਰਚ ਕਰਕੇ ਬੋਰ ਕਰਵਾਇਆ ਸੀ ਪਰ ਉਸ ਦੇ ਮੁਤਾਬਕ ਉਸ ਦੇ ਸਕੇ ਭਰਾ ਗੁਰਬਚਨ ਸਿੰਘ ਨੇ ਕੁੱਝ ਵਿਅਕਤੀਆਂ ਨੂੰ ਨਾਲ ਲੈ ਕੇ ਕਥਿਤ ਤੌਰ ’ਤੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਬੋਰ ਤੋੜ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਹਜ਼ਾਰਾਂ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡੀ ਖ਼ਬਰ! ਗ੍ਰਹਿ ਵਿਭਾਗ ਨੇ ਜਾਰੀ ਕਰ 'ਤੇ ਨਵੇਂ ਹੁਕਮ

ਇੰਨਾ ਹੀ ਨਹੀਂ, ਬੋਰ ਦੇ ਨਾਲ ਬਣੀ ਸਮਾਨ ਰੱਖਣ ਵਾਲੀ ਛੋਟੀ ਕੋਠੀ ਨੂੰ ਵੀ ਢਾਹ ਦਿੱਤਾ ਗਿਆ ਅਤੇ ਪੂਰੇ ਬੋਰ ਨੂੰ ਇੱਟਾਂ ਨਾਲ ਭਰ ਦਿੱਤਾ ਗਿਆ। ਪੀੜਤ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਕੋਟ ਈਸੇ ਖਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ’ਤੇ ਕਾਰਵਾਈ ਕਰਦਿਆਂ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਹਾਲਾਂਕਿ, ਜਗਤਾਰ ਸਿੰਘ ਦਾ ਦੋਸ਼ ਹੈ ਕਿ ਮਾਮਲਾ ਦਰਜ ਹੋਣ ਦੇ ਬਾਵਜੂਦ ਵੀ ਉਸ ਦਾ ਛੋਟਾ ਭਰਾ ਵੱਖ-ਵੱਖ ਵਿਅਕਤੀਆਂ ਰਾਹੀਂ ਉਸ ਨੂੰ ਲਗਾਤਾਰ ਧਮਕੀਆਂ ਦਿਵਾ ਰਿਹਾ ਹੈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਵਲੋਂ 30 ਉਮੀਦਵਾਰਾਂ ਦਾ ਐਲਾਨ, ਨਗਰ ਨਿਗਮ ਚੋਣਾਂ ਲਈ ਜਾਰੀ ਕੀਤੀ ਸੂਚੀ

ਭਾਵੁਕ ਹੁੰਦਿਆਂ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਬਜ਼ੁਰਗ ਹਨ ਅਤੇ ਪਿੰਡ 'ਚ ਇਕੱਲੇ ਰਹਿੰਦੇ ਹਨ, ਕਿਉਂਕਿ ਉਨ੍ਹਾਂ ਦੇ ਬੱਚੇ ਵਿਦੇਸ਼ 'ਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਰ ਸਮੇਂ ਇਹ ਡਰ ਸਤਾਉਂਦਾ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦਾ ਆਪਣਾ ਹੀ ਸਕਾ ਭਰਾ ਉਨ੍ਹਾਂ ਦੀ ਜਾਨ ਨਾ ਲੈ ਲਵੇ। ਅਖ਼ੀਰ 'ਚ ਜਗਤਾਰ ਸਿੰਘ ਨੇ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਮੰਗ ਕੀਤੀ ਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮਾਮਲੇ 'ਚ ਜਲਦ ਇਨਸਾਫ਼ ਦਿਵਾਇਆ ਜਾਵੇ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
 


author

Babita

Content Editor

Related News