ਲੁਧਿਆਣਾ ਅਦਾਲਤ ਦੀਆਂ ਪੌੜੀਆਂ ਚੜ੍ਹਦਿਆਂ ਐਡਵੋਕੇਟ ਨੂੰ ਆਇਆ HEART ATTACK, ਹੋਈ ਮੌਤ

Monday, Nov 16, 2026 - 08:27 PM (IST)

ਲੁਧਿਆਣਾ ਅਦਾਲਤ ਦੀਆਂ ਪੌੜੀਆਂ ਚੜ੍ਹਦਿਆਂ ਐਡਵੋਕੇਟ ਨੂੰ ਆਇਆ HEART ATTACK, ਹੋਈ ਮੌਤ

ਜਗਰਾਓਂ (ਮਾਲਵਾ)- ਨਗਰ ਕੌਂਸਲ ਜਗਰਾਓਂ ਦੇ ਸਾਬਕਾ ਪ੍ਰਧਾਨ ਬਲਦੇਵ ਕ੍ਰਿਸ਼ਨ ਧੀਰ ਉਰਫ਼ ਤੇਲੂ ਦੇ ਪੁੱਤਰ ਐਡਵੋਕੇਟ ਅੰਕੁਸ਼ ਧੀਰ ਦੀ ਅਚਾਨਕ ਹੋਈ ਮੌਤ ਨੇ ਪੂਰੇ ਜਗਰਾਓਂ ਸ਼ਹਿਰ ਨੂੰ ਸੋਗ ਵਿਚ ਡੁਬੋ ਦਿੱਤਾ ਹੈ। ਧੀਰ ਕੰਮ ਲਈ ਲੁਧਿਆਣਾ ਅਦਾਲਤ ਕੰਪਲੈਕਸ ਪਹੁੰਚੇ ਸਨ ਕਿ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੌੜੀਆਂ ਚੜ੍ਹਦੇ ਸਮੇਂ ਉਹਨਾਂ ਨੂੰ ਅਚਾਨਕ ਛਾਤੀ ਵਿਚ ਤੇਜ਼ ਦਰਦ ਮਹਿਸੂਸ ਹੋਇਆ ਅਤੇ ਉਹ ਡਿੱਗ ਪਏ। ਮੌਕੇ 'ਤੇ ਮੌਜੂਦ ਉਨ੍ਹਾਂ ਦੇ ਸਾਥੀਆਂ ਨੇ ਤੁਰੰਤ ਉਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। 

ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖ਼ਬਰ ਨਾਲ ਭਾਜਪਾ ਆਗੂਆਂ, ਵਕੀਲਾਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਮੈਂਬਰਾਂ ਵਿਚ ਸੋਗ ਦੀ ਲਹਿਰ ਦੌੜ ਗਈ। ਧੀਰ ਦੇ ਭਾਜਪਾ ਨਾਲ ਸਬੰਧਿਤ ਸਨ ਅਤੇ ਉਨ੍ਹਾਂ ਦੀ ਮਾਤਾ ਇਕ ਸਾਬਕਾ ਕੌਂਸਲਰ ਸੀ। ਐਡਵੋਕੇਟ ਅੰਕੁਸ਼ ਧੀਰ ਆਪਣੇ ਪਿੱਛੇ ਆਪਣੀ ਮਾਤਾ, ਪਤਨੀ ਅਤੇ ਇਕ ਪੁੱਤਰ ਛੱਡ ਗਏ ਹਨ।ਉਹਨਾਂ ਦੀ ਬੇਵਕਤੀ ਮੌਤ ਨੇ ਪਰਿਵਾਰ ਨੂੰ ਸੋਗ ਵਿਚ ਡੁੱਬੋ ਦਿੱਤਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸਵੇਰੇ 11 ਵਜੇ ਸ਼ੇਰਪੁਰ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।


author

Anmol Tagra

Content Editor

Related News