ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਤਾੜ-ਤਾੜ ਗੋਲੀਆਂ, ਪੁਲਸ ਸਾਹਮਣੇ ਚੱਲੇ ਦਾਤਰ
Monday, Mar 17, 2025 - 06:07 PM (IST)

ਲੋਪੋਕੇ (ਸਤਨਾਮ) : ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਪੁਲਸ ਥਾਣਾ ਲੋਪੋਕੇ ਦੇ ਪਿੰਡ ਰਾਮ ਤੀਰਥ 'ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਹੋਈ ਲੜਾਈ ਦੌਰਾਨ ਗੋਲੀਆਂ ਚੱਲਣ ਕਾਰਣ ਤਿੰਨ ਵਿਅਕਤੀ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਜੀਤ ਸਿੰਘ ਨੇ ਦੱਸਿਆ ਕਿ ਸਾਡੀ 2 ਕਨਾਲਾਂ 11 ਮਰਲੇ ਜਗ੍ਹਾ ਜਿਸ ਉੱਪਰ ਸਾਡਾ 40 ਸਾਲ ਤੋਂ ਕਬਜ਼ਾ ਹੈ, ਉਸ ਜਗ੍ਹਾ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਚਿਮਨ ਲਾਲ, ਕਰਨ, ਗੁਰਪ੍ਰਤਾਪ ਸਿੰਘ, ਰਣਧੀਰ ਸਿੰਘ ਕਾਲਾ, ਗੁਰਤਾਜ ਸਿੰਘ, ਜੁਗਰਾਜ ਸਿੰਘ, ਸਰਨਜੀਤ ਕੌਰ ਨੇ ਆਪਣੇ ਨਾਲ ਕੁਝ 20 ਤੋਂ 25 ਅਣਪਛਾਤੇ ਵਿਅਕਤੀਆਂ ਜਿਨ੍ਹਾਂ ਕੋਲ ਤਿੰਨ ਪਿਸਟਲ ਰਾਈਫਲ ਦਾਤਰ ਕਿਰਪਾਨਾਂ ਅਤੇ ਹੋਰ ਮਾਰੂ ਹਥਿਆਰ ਸਨ। ਨਾਲ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪਟਿਆਲਾ ਪੁਲਸ ਦੇ 12 ਮੁਲਾਜ਼ਮ ਮੁਅੱਤਲ
ਇਸ ਸਬੰਧੀ ਅਸੀਂ ਪੁਲਸ ਚੌਂਕੀ ਰਾਮਤੀਰਥ ਵਿਖੇ ਦਰਖਾਸਤ ਦਿੱਤੀ ਜਦੋਂ ਪੁਲਸ ਮੌਕੇ 'ਤੇ ਪੁੱਜੀ ਤਾਂ ਇਨ੍ਹਾਂ ਵਿਅਕਤੀਆਂ ਵੱਲੋਂ ਪੁਲਸ ਦੀ ਮੌਜੂਦਗੀ ਵਿਚ ਸਾਡੇ ਉੱਪਰ ਗੋਲੀਆਂ ਚਲਾਈਆਂ ਅਤੇ ਦਾਤਰਾਂ ਨਾਲ ਹਮਲਾ ਕੀਤਾ। ਹਮਲੇ ਦੌਰਾਨ ਪਰਮਜੀਤ ਸਿੰਘ ਪਿੰਡ ਕਲੇਰ ਦੇ ਪੱਟ ਵਿਚ ਗੋਲੀਆਂ ਵੱਜੀਆਂ, ਜਗਤਾਰ ਸਿੰਘ ਕਲੇਰ ਦੇ ਲੱਤਾਂ ਤੇ ਪੈਰਾਂ ਵਿਚ ਗੋਲੀਆਂ ਦੇ ਛਰੇ ਲੱਗੇ ਅਤੇ ਜਗਜੀਤ ਸਿੰਘ ਦੇ ਲੱਤ ਤੇ ਲੱਕ ਵਿਚ ਦਾਤਰਾਂ ਨਾਲ ਵਾਰ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਜ਼ਖਮੀਆਂ ਨੂੰ ਲੋਪੋਕੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਪੁਲਸ ਚੌਂਕੀ ਰਾਮ ਤੀਰਥ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੜਾਈ ਦੌਰਾਨ ਜੋ ਗੋਲੀਆਂ ਚੱਲੀਆਂ ਸਨ ਉਸ ਵਿਚ ਦੋ ਵਿਅਕਤੀ ਜ਼ਖਮੀ ਹੋਏ ਹਨ ਜ਼ਖਮੀਆਂ ਦੇ ਬਿਆਨਾਂ ਦੇ ਅਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਲਗਾਤਾਰ ਤਿੰਨ ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ