ਜ਼ਮੀਨ ਵੇਚਣ ਦੇ ਨਾਂ ''ਤੇ ਇਕ ਕਰੋੜ 40 ਲੱਖ ਦੀ ਠੱਗੀ
Sunday, Dec 01, 2024 - 05:45 PM (IST)
ਬਨੂੜ (ਗੁਰਪਾਲ) : ਥਾਣਾ ਬਨੂੜ ਦੀ ਪੁਲਸ ਨੇ ਜ਼ਮੀਨ ਵੇਚਣ ਦੇ ਨਾਂ 'ਤੇ ਇਕ ਕਰੋੜ 40 ਲੱਖ ਰੁਪਏ ਦੀ ਠੱਗੀ ਮਾਰਨ ਵਾਲਿਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਥਾਣਾ ਬਨੂੜ ਵਿਖੇ ਅਨਿਲ ਠਾਕੁਰ ਪੁੱਤਰ ਅਮਰ ਨਾਥ ਵਾਸੀ ਕ੍ਰਿਸ਼ਨਾ ਨਗਰ ਹਮੀਰਪੁਰ ਹਿਮਾਚਲ ਪ੍ਰਦੇਸ਼ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਠਾਕੁਰ ਪੁੱਤਰ ਸਾਧੂ ਰਾਮ, ਸੁਰਜੀਤ ਪੁੱਤਰ ਸਾਧੂ ਰਾਮ, ਕ੍ਰਿਸ਼ਨਾ ਬਾਈ ਪਤਨੀ ਹਿੰਦੂ ਰਾਮ, ਸੁਖਵਿੰਦਰ ਲਾਲ, ਰਾਜਕੁਮਾਰ ਪੁੱਤਰਾਂ ਹਿੰਦੂ ਰਾਮ ਵਾਸੀਆਂ ਸਾਰੇ ਫਤਿਹਪੁਰ ਗੜੀ ਥਾਣਾ ਬਨੂੜ ਜ਼ਿਲ੍ਹਾ ਪਟਿਆਲਾ, ਉਮੇਸ਼ ਪਾਂਡੇ ਵਾਸੀ ਹਾਊਸ ਬੋਰਡ ਸੈਕਟਰ 14 ਪੰਚਕੂਲਾ ਅਤੇ ਅਰਵਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਵਿਵੇਕ ਵਿਹਾਰ ਦਿੱਲੀ ਨੇ ਪਿੰਡ ਫਤਿਹਪੁਰ ਗੜੀ ਵਿਖੇ ਜ਼ਮੀਨ ਵੇਚਣ ਲਈ ਉਸ ਕੋਲੋਂ ਇਕ ਕਰੋੜ 40 ਲੱਖ ਰੁਪਏ ਲਏ ਪ੍ਰੰਤੂ ਉਨ੍ਹਾਂ ਨੇ ਨਾ ਤਾਂ ਉਸਨੂੰ ਜ਼ਦਿੱਤੀ ਨਾ ਹੀ ਉਸਦੇ ਪੈਸੇ ਵਾਪਸ ਕੀਤੇ ।
ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ 'ਤੇ ਠਾਕੁਰ ਪੁੱਤਰ ਸਾਧੂ ਰਾਮ, ਸਰਜੀਤ ਪੁੱਤਰ ਸਾਧੂ ਰਾਮ ,ਕ੍ਰਿਸ਼ਨਾ ਬਾਈ ਪਤਨੀ ਹਿੰਦੂ ਰਾਮ, ਸੁਖਵਿੰਦਰ ਲਾਲ, ਰਾਜਕੁਮਾਰ ਪੁੱਤਰਾ ਹਿੰਦੂ ਰਾਮ ਵਾਸੀ ਫਤਿਹਪੁਰ ਗੜੀ ਥਾਣਾ ਬਨੂੜ, ਉਮੇਸ਼ ਪਾਂਡੇ ਵਾਸੀ ਹਾਊਸ ਬੋਰਡ ਸੈਕਟਰ ਪੰਚਕੂਲਾ, ਅਰਵਿੰਦਰ ਪੁੱਤਰ ਇੰਦਰਜੀਤ ਵਾਸੀ ਵਿਵੇਕ ਵਿਹਾਰ ਖ਼ਿਲਾਫ ਧਾਰਾ 316 (2) 318(4) 61(2) ਬੀ ਐੱਨ. ਐੱਸ. ਅਧੀਨ. ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।