ਮੰਤਰੀ ਭੁੱਲਰ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਯਤਨਸ਼ੀਲ, ਆਪਣੇ ਖ਼ਰਚੇ ''ਤੇ ਇੰਝ ਕਰ ਰਹੇ ਮਦਦ

Monday, Jul 17, 2023 - 04:23 AM (IST)

ਮੰਤਰੀ ਭੁੱਲਰ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਯਤਨਸ਼ੀਲ, ਆਪਣੇ ਖ਼ਰਚੇ ''ਤੇ ਇੰਝ ਕਰ ਰਹੇ ਮਦਦ

ਚੰਡੀਗੜ੍ਹ/ਤਰਨਤਾਰਨ (ਬਿਊਰੋ) : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਤਲੁਜ ਦਰਿਆ 'ਚ ਆਏ ਹੜ੍ਹਾਂ ਕਾਰਨ ਹਲਕਾ ਪੱਟੀ ਦੇ ਪ੍ਰਭਾਵਿਤ ਹੋਏ ਪਰਿਵਾਰਾਂ ਦੇ ਪਸ਼ੂਆਂ ਲਈ ਆਪਣੇ ਖ਼ਰਚੇ 'ਤੇ ਹੁਣ ਤੱਕ ਕਰੀਬ 3000 ਬੋਰੀਆਂ ਫੀਡ, 2000 ਬੋਰੀਆਂ ਚੋਕਰ ਤੇ 14 ਟਰਾਲੀਆਂ ਹਰੇ ਚਾਰੇ ਦੀਆਂ ਵੰਡੀਆਂ ਗਈਆਂ ਹਨ। ਕੈਬਨਿਟ ਮੰਤਰੀ ਪਿਛਲੇ ਕਈ ਦਿਨਾਂ ਤੋਂ ਹਲਕੇ 'ਚ ਡਟੇ ਹੋਏ ਹਨ ਅਤੇ ਪੀੜਤ ਪਰਿਵਾਰਾਂ ਦੀ ਮਦਦ ਲਈ ਨਿਰੰਤਰ ਯਤਨਸ਼ੀਲ ਹਨ।

ਇਹ ਵੀ ਪੜ੍ਹੋ : ਇਨਸਾਨੀਅਤ ਹੋਈ ਸ਼ਰਮਸਾਰ, 2 ਮਹੀਨਿਆਂ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ, ਜਾਨੋਂ ਮਾਰਨ ਦੀਆਂ ਵੀ ਦਿੱਤੀਆਂ ਧਮਕੀਆਂ

ਉਨ੍ਹਾਂ ਦੱਸਿਆ ਕਿ ਦਰਿਆ ਦੇ ਬੰਨ੍ਹ ਨੇੜਲੇ ਕਰੀਬ 31 ਪਿੰਡਾਂ ਨੂੰ ਹੜ੍ਹ ਦੇ ਪਾਣੀ ਨੇ ਪ੍ਰਭਾਵਿਤ ਕੀਤਾ ਹੈ। ਹੜ੍ਹ ਕਾਰਨ ਪ੍ਰਭਾਵਿਤ ਪਿੰਡਾਂ ਤੇ ਡੇਰਿਆਂ 'ਚ ਵੱਸਦੇ ਪਰਿਵਾਰਾਂ ਅਤੇ ਪਸ਼ੂਆਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਗਿਆ ਸੀ। ਪੰਜਾਬ ਸਰਕਾਰ ਨੇ ਹੜ੍ਹਾਂ ਵਾਲੇ ਇਲਾਕਿਆਂ ਦੇ 7 ਸਕੂਲਾਂ 'ਚ ਪੀੜਤ ਪਰਿਵਾਰਾਂ ਲਈ ਖਾਣ-ਪੀਣ ਤੇ ਡਾਕਟਰੀ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਹ ਆਪਣੇ ਨਿੱਜੀ ਖ਼ਰਚੇ 'ਤੇ ਇਨ੍ਹਾਂ ਪਿੰਡਾਂ ਦੇ ਪਸ਼ੂਆਂ ਲਈ ਨਿਰੰਤਰ ਫੀਡ, ਚੋਕਰ ਅਤੇ ਚਾਰੇ ਦੀ ਸਪਲਾਈ ਯਕੀਨੀ ਬਣਾ ਰਹੇ ਹਨ ਤਾਂ ਜੋ ਹੜ੍ਹ ਨਾਲ ਪਰਿਵਾਰਾਂ ਦੇ ਦੁਧਾਰੂ ਪਸ਼ੂਆਂ ਦੀ ਜਾਨ ਬਚਾਈ ਜਾ ਸਕੇ।

ਇਹ ਵੀ ਪੜ੍ਹੋ : ਲੱਖਾਂ ਡਾਲਰ ਲਾ ਕੇ ਆਸਟ੍ਰੇਲੀਆ ਭੇਜੀ ਪਤਨੀ ਨੇ ਦਿਖਾਏ ਰੰਗ, ਪਤੀ ਨੂੰ PR ਕਰਵਾਉਣ ਤੋਂ ਮੁੱਕਰੀ

ਕੈਬਨਿਟ ਮੰਤਰੀ ਭੁੱਲਰ ਨੇ ਐਤਵਾਰ ਨੂੰ ਪਿੰਡ ਕੋਟ ਬੁੱਢਾ, ਮੁੱਠਿਆਂਵਾਲਾ, ਸੀਤੋ ਮਹਿ ਝੁੱਗੀਆਂ, ਰਾਧਲਕੇ, ਭੰਗਾਲਾ, ਤੂਤ, ਝੁੱਗੀਆਂ ਪੀਰ ਬਖਸ਼, ਰਾਮ ਸਿੰਘ ਵਾਲਾ, ਝੁੱਗੀਆਂ ਨੱਥਾ ਸਿੰਘ ਅਤੇ ਝੁੱਗੀਆਂ ਨੂਰ ਮੁਹੰਮਦ, ਡੂਮਣੀ ਵਾਲਾ, ਜੱਲੋਕੇ, ਭਾਓਵਾਲ, ਭੋਜੋਕੇ, ਬੱਲੜ ਕੇ, ਰਸੂਲਪੁਰ, ਤਲਵੰਡੀ ਮੋਹਰ ਸਿੰਘ, ਕਿਲ੍ਹਾ ਪੱਤੀ, ਬੰਗਲਾ ਰਾਏ ਆਦਿ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਪਸ਼ੂਆਂ ਲਈ ਹਰਾ ਚਾਰਾ ਸਾਇਲੇਜ, ਫੀਡ, ਚੋਕਰ, ਤੂੜੀ ਅਤੇ ਹੋਰ ਘਰੇਲੂ ਜ਼ਰੂਰੀ ਸਾਮਾਨ ਤੇ ਦਵਾਈਆਂ ਦਿੱਤੀਆਂ।

ਇਹ ਵੀ ਪੜ੍ਹੋ : ਪ੍ਰੇਮੀ ਦੇ ਸਾਹਮਣੇ ਨਾਬਾਲਗ ਲੜਕੀ ਨਾਲ 3 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਨਾਹ

ਉਨ੍ਹਾਂ ਦੱਸਿਆ ਕਿ ਦਰਿਆ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ, ਜਿਸ ਪਿੱਛੋਂ ਹੁਣ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਨਤਕ ਸੇਵਾਵਾਂ ਜਿਵੇਂ ਬਿਜਲੀ, ਪੀਣਯੋਗ ਪਾਣੀ, ਸੜਕਾਂ ਸਣੇ ਹੋਰ ਬੁਨਿਆਦੀ ਢਾਂਚੇ ਦੀ ਤੁਰੰਤ ਮੁਰੰਮਤ ਕਰਨ ਲਈ ਕਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News