ਅੰਮ੍ਰਿਤਸਰ ਕੇਸਰ ਢਾਬੇ ਨੇੜੇ ਵੱਡੀ ਵਾਰਦਾਤ, ਦਵਾਈ ਲੈਣ ਲਈ ਰੁਕੇ ਵਪਾਰੀ ਕੋਲੋਂ ਖੋਹੇ ਲੱਖਾਂ ਰੁਪਏ

Sunday, Jan 08, 2023 - 11:59 PM (IST)

ਅੰਮ੍ਰਿਤਸਰ ਕੇਸਰ ਢਾਬੇ ਨੇੜੇ ਵੱਡੀ ਵਾਰਦਾਤ, ਦਵਾਈ ਲੈਣ ਲਈ ਰੁਕੇ ਵਪਾਰੀ ਕੋਲੋਂ ਖੋਹੇ ਲੱਖਾਂ ਰੁਪਏ

ਅੰਮ੍ਰਿਤਸਰ (ਬਿਊਰੋ) : ਪੰਜਾਬ ’ਚ ਆਏ ਦਿਨ ਹੀ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਤੇ ਭੀੜ-ਭਾੜ ਵਾਲੇ ਇਲਾਕੇ ਕੇਸਰ ਢਾਬੇ ਦੇ ਨਜ਼ਦੀਕ ਦਾ ਹੈ, ਜਿੱਥੇ ਅੱਜ 1 ਲੱਖ 88 ਹਜ਼ਾਰ ਰੁਪਏ ਦੀ ਨੂੰ ਲੁੱਟ ਦੀ ਵਾਰਦਾਤ ਹੋਈ ਅਤੇ ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਲੁੱਟ ਦਾ ਸ਼ਿਕਾਰ ਹੋਏ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਪੈਸੇ ਲੈ ਕੇ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਕਰਕੇ ਉਹ ਮੈਡੀਕਲ ਸਟੋਰ ’ਤੇ ਦਵਾਈ ਲੈਣ ਲਈ ਰੁਕੇ ਤਾਂ ਪਿੱਛਿਓਂ ਆਏ ਇਕ ਨੌਜਵਾਨ ਨੇ ਉਨ੍ਹਾਂ ਦਾ ਬੈਗ ਖੋਹ ਲਿਆ ਅਤੇ ਉਸ ਬੈਗ ਵਿਚ 1 ਲੱਖ 88 ਹਜ਼ਾਰ ਰੁਪਏ ਸਨ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦਰਖਾਸਤ ਦਿੱਤੀ ਹੈ।

ਇਹ ਵੀ ਪੜ੍ਹੋ : ਇਨਸਾਨੀਅਤ ਹੋਈ ਸ਼ਰਮਸਾਰ : ਕਲਯੁਗੀ ਮਾਂ ਨੇ 5 ਮਹੀਨਿਆਂ ਦੀ ਬੱਚੀ ਨੂੰ ਦਿੱਤੀ ਦਰਦਨਾਕ ਮੌਤ

ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਸ ਨੇ ਕਿਹਾ ਕਿ ਉਨ੍ਹਾਂ ਕੋਲ ਦਰਖਾਸਤ ਆਈ ਹੈ ਇਕ ਵਿਅਕਤੀ ਨਾਲ ਲੁੱਟ ਦੀ ਵਾਰਦਾਤ ਹੋਈ ਹੈ ਅਤੇ ਇਸ ਮਾਮਲੇ ਵਿਚ ਪੁਲਸ ਨੇ ਸੀ. ਸੀ. ਟੀ. ਵੀ. ਵੀਡੀਓ ਵੀ ਮਿਲੀ ਹੈ ਅਤੇ ਹੁਣ ਪੁਲਸ ਨੇ ਮਾਮਲਾ ਵੀ ਦਰਜ ਕਰ ਲਿਆ ਹੈ। ਪੁਲਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਲੁਟੇਰੇ ਪੁਲਸ ਦੀ ਗ੍ਰਿਫ਼ਤ ’ਚ ਹੋਣਗੇ।


author

Mandeep Singh

Content Editor

Related News