ਮਹਿਰਾਜ ਰੈਲੀ : ਜਿਸ ਮੋਟਰਸਾਈਕਲ ’ਤੇ ਲੱਖਾ ਸਿਧਾਣਾ ਆਇਆ, ਉਸਦੇ ਮਾਲਕ ਤੋਂ ਪੁਲਸ ਨੇ ਕੀਤੀ ਪੁੱਛਗਿੱਛ

2/25/2021 5:18:21 PM

ਰਾਮਪੁਰਾ ਫੂਲ (ਤਰਸੇਮ) : ਬੀਤੇ ਦਿਨ ਸੂਬੇ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਜੱਦੀ ਪਿੰਡ ਮਹਿਰਾਜ ਵਿਖੇ ਲੱਖਾ ਸਿਧਾਣਾ ਦੇ ਹੱਕ ’ਚ ਰੈਲੀ ਕੀਤੀ ਗਈ, ਜਿਸ ’ਚ ਲੱਖਾ ਸਿਧਾਣਾ ਨੂੰ ਸੁਣਨ ਲਈ ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ’ਚ ਨੌਜਵਾਨ ਪਹੁੰਚੇ | ਲੱਖਾ ਸਿਧਾਣਾ ਇਸ ਰੈਲੀ ’ਚ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਇਆ ਸੀ ਤੇ ਸਮਾਗਮ ਖ਼ਤਮ ਹੋਣ ਤੋਂ ਬਾਅਦ ਮੋਟਰਸਾਈਕਲ ਚਲਾ ਕੇ ਹੀ ਵਾਪਸ ਗਿਆ ਸੀ | ਲੱਖਾ ਸਿਧਾਣਾ ਨੂੰ ਫੜਣ ’ਚ ਅਸਫਲ ਰਹੀ ਪੁਲਸ ਹੁਣ ਇਸ ਰੈਲੀ ’ਤੇ ਪਹੁੰਚਣ ਸਮੇਂ ਵਰਤੇ ਮੋਟਰਸਾਈਕਲ ਦੇ ਮਾਲਕ ਤੋਂ ਪੁੱਛਗਿੱਛ ਕਰਨ ਲੱਗ ਪਈ, ਜਿਸਨੂੰ ਲੈ ਕੇ ਪੁਲਸ ਵਲੋਂ ਪਿੰਡ ਮਹਿਰਾਜ ਵਾਸੀ ਭੋਲਾ ਸਿੰਘ ਨੂੰ ਥਾਣਾ ਸਿਟੀ ਰਾਮਪੁਰਾ ਵਿਖੇ ਪੁੱਛਗਿੱਛ ਲਈ ਲਿਆਂਦਾ ਗਿਆ | ਇਸਦਾ ਪਤਾ ਲੱਗਣ ’ਤੇ ਵੱਡੀ ਗਿਣਤੀ ’ਚ ਨੌਜਵਾਨ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ’ਚ ਦਾਣਾ ਮੰਡੀ ਵਿਖੇ ਇਕੱਠੇ ਹੋਏ ’ਤੇ ਥਾਣਾ ਸਿਟੀ ਰਾਮਪੁਰਾ ਵਿਖੇ ਪਹੁੰਚ ਗਏ, ਜਿਥੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ |

ਇਹ ਵੀ ਪੜ੍ਹੋ : ‘ਕੈਪਟਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਦੇ ਜਾਖੜ ਦੇ ਬਿਆਨ ਨਾਲ ਕਾਂਗਰਸ ਵਿਚ ਘਮਾਸਾਨ’

PunjabKesari

ਇਸ ਮੌਕੇ ਬੋਲਦਿਆਂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਜਦੋਂ ਲੱਖਾ ਸਿਧਾਣਾ ਮੋਟਰਸਾਈਕਲ ਰਾਹੀਂ ਰੈਲੀ ’ਚ ਆਉਣ ਸਮੇਂ ਕਈ ਪੁਲਸ ਨਾਕਿਆਂ ਤੋਂ ਗੁਜ਼ਰਿਆ ਤਾਂ ਪੁਲਸ ਨੂੰਵਲੱਖਾ ਦਿਖਾਈ ਨਹੀਂ ਦਿੱਤਾ, ਸਿਰਫ਼ ਮੋਟਰਸਾਈਕਲ ਦਿਖਾਈ ਦਿੱਤਾ | ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਬਿਨਾਂ ਵਜ੍ਹਾ ਤੋਂ ਪਿੰਡ ਵਾਸੀਆਂ ਨੂੰ ਪ੍ਰੇਸ਼ਾਨ ਕੀਤਾ ਤਾਂ ਉਹ ਪੁਲਸ ਕਰਮਚਾਰੀਆਂ ਦਾ ਘਿਰਾਓ ਕਰਨਗੇ | ਇਸ ਦੌਰਾਨ ਮੋਟਰਸਾਈਕਲ ਦੇ ਮਾਲਕ ਭੋਲਾ ਸਿੰਘ ਨੇ ਦੱਸਿਆ ਕਿ ਲੱਖਾ ਉਸਦਾ ਮੋਟਰਸਾਈਕਲ ਕਿਵੇਂ ਲੈ ਗਿਆ ਉਸਨੂੰ ਪਤਾ ਨਹੀਂ ਕਿਉਂਕੀ ਰੈਲੀ ਵਾਲੇ ਦਿਨ ਪਿੰਡ ’ਚ ਭੀੜ ਬਹੁਤ ਸੀ ਤੇ ਉਸਦੇ ਘਰ ਨੇੜੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਸੀ | ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧੀ ਪੁਲਸ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ |

ਇਹ ਵੀ ਪੜ੍ਹੋ :  ਨਸ਼ੇ ਦੀ ਓਵਰ ਡੋਜ਼ ਕਾਰਣ ਨੌਜਵਾਨ ਦੀ ਮੌਤ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor Anuradha