ਜਦੋਂ ਮਹਿਲਾ ਡਾਕਟਰ ਨੂੰ ਖੁਦ ਦੇ ''ਕੋਰੋਨਾ ''ਟੈਸਟ ਲਈ ਕੈਪਟਨ ਨੂੰ ਕਰਨਾ ਪਿਆ ਟਵੀਟ...
Monday, Mar 30, 2020 - 08:39 AM (IST)
ਅੰਮ੍ਰਿਤਸਰ/ਚੰਡੀਗੜ੍ਹ (ਦਲਜੀਤ, ਅਸ਼ਵਨੀ) : ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੀ ਇਕ ਮਹਿਲਾ ਡਾਕਟਰ ਨੂੰ ਆਪਣਾ ਟੈਸਟ ਕਰਵਾਉਣ ਲਈ ਮੁੱਖ ਮੰਤਰੀ ਤੱਕ ਪਹੁੰਚ ਕਰਨੀ ਪਈ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਖੰਘ, ਬੁਖਾਰ ਦੀ ਜਕੜ 'ਚ ਆਈ ਮਹਿਲਾ ਡਾਕਟਰ ਦਾ ਟੈਸਟ ਨਾ ਕਰਨ ਦੀ ਗੱਲ ਸੁਣ ਕੇ ਉਸ ਨੂੰ ਮਜਬੂਰ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਕੇ ਉਸ ਦਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਮੁੱਖ ਮੰਤਰੀ ਤੱਕ ਗੱਲ ਪੁੱਜਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਸੋਮਵਾਰ ਨੂੰ ਡਾਕਟਰ ਦਾ ਕੋਰੋਨਾ ਵਾਇਰਸ ਟੈਸਟ ਕਰਵਾਉਣ ਲਈ ਤਿਆਰ ਹੋ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਹੋਈ ਦੂਜੀ ਮੌਤ, ਪਹਿਲਾਂ ਤੋਂ ਵੀ ਸੀ ਇਹ ਬੀਮਾਰੀ
ਜਾਣਕਾਰੀ ਮੁਤਾਬਕ ਸਰਕਾਰੀ ਮੈਡੀਕਲ ਕਾਲਜ ਦੇ ਮੈਡੀਸਨ ਵਿਭਾਗ 'ਚ ਦੂਜੇ ਸਾਲ ਦੀ ਵਿਦਿਆਰਥਣ ਪਿਛਲੇ 3 ਦਿਨਾਂ ਤੋਂ ਬੀਮਾਰ ਚੱਲ ਰਹੀ ਹੈ। ਉਸ ਦਾ ਬੁਖਾਰ ਤੇਜ਼ ਹੈ, ਛਾਤੀ 'ਚ ਵੀ ਦਰਦ ਹੋ ਰਹੀ ਹੈ ਅਤੇ ਡਾਕਟਰ ਨੂੰ ਸ਼ੱਕ ਹੈ ਕਿ ਕਿਤੇ ਉਸ 'ਚ ਵੀ ਕੋਰੋਨਾ ਨੇ ਹਮਲਾ ਨਾ ਕਰ ਦਿੱਤਾ ਹੋਵੇ, ਜਿਸ ਦੇ ਲਈ ਉਹ ਟੈਸਟ ਕਰਵਾਉਣਾ ਚਾਹੁੰਦੀ ਹੈ। ਜਦੋਂ ਉਸ ਨੇ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਨਾਲ ਟੈਸਟ ਕਰਵਾਉਣ ਲਈ ਸੰਪਰਕ ਸਾਧਿਆ ਤਾਂ ਉਸ ਦੀ ਪਰਚੀ 'ਤੇ ਇਲਾਜ ਕਰਨ ਦੀ ਵਜ਼੍ਹਾ ਲਿਖ ਦਿੱਤੀ ਗਈ ਕਿ ਸਾਡੇ ਕੋਲ ਟੈਸਟ ਕਰਨ ਲਈ ਕਿੱਟ ਮੌਜੂਦ ਨਹੀਂ ਹੈ, ਇਸ ਲਈ ਤੁਹਾਡਾ ਟੈਸਟ ਨਹੀਂ ਕਰਵਾਇਆ ਜਾ ਸਕਦਾ। ਹਸਪਤਾਲ ਪ੍ਰਸ਼ਾਸਨ ਦੀ ਗੱਲ ਸੁਣ ਕੇ ਮਹਿਲਾ ਡਾਕਟਰ ਨੂੰ ਮੁੱਖ ਮੰਤਰੀ ਨੂੰ ਟਵੀਟ ਕਰਨਾ ਪਿਆ ਹੈ, ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵੱਲੋਂ ਸਮੋਵਾਰ ਨੂੰ ਡਾਕਟਰ ਦਾ ਸੈਂਪਲ ਲੈ ਕੇ ਟੈਸਟ ਕੀਤਾ ਜਾਵੇਗਾ।
ਮੁੱਖ ਮੰਤਰੀ ਨੂੰ ਕੀਤੇ ਟਵੀਟ 'ਚ ਮਹਿਲਾ ਡਾਕਟਰ ਨੇ ਲਿਖਿਆ ਹੈ ਕਿ ਉਸ ਨੂੰ ਕੋਰੋਨਾ ਵਾਇਰਸ ਦੇ ਕਾਫੀ ਲੱਛਣ ਦੇਖਣ ਨੂੰ ਮਿਲ ਰਹੇ ਹਨ, ਜੇਕਰ ਉਸ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਜਾਂਦੀ ਹੈ ਤਾਂ ਉਹ ਆਪਣੇ ਘਰ ਵਾਲਿਆਂ ਨੂੰ ਵੀ ਨਹੀਂ ਮਿਲ ਸਕੇਗੀ, ਉਸ ਦੀ ਹਾਲਤ ਨੂੰ ਦੇਖਦਿਆਂ ਉਸ ਦਾ ਟੈਸਟ ਕਰਵਾਇਆ ਜਾਵੇ। ਟਵੀਟ 'ਚ ਇਹ ਵੀ ਲਿਖਿਆ ਹੈ ਕਿ ਡਬਲਿਊ. ਐੱਚ. ਓ ਦੀ ਗਾਈਡਲਾਈਨ ਅਨੁਸਾਰ ਜੋ ਡਾਕਟਰ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ, ਉਨ੍ਹਾਂ 'ਚ ਜੇਕਰ ਕੋਈ ਲੱਛਣ ਪਾਏ ਜਾਂਦੇ ਹਨ ਤਾਂ ਤੁਰੰਤ ਇਕੱਲੇ ਰੱਖ ਕੇ ਉਨ੍ਹਾਂ ਦਾ ਟੈਸਟ ਕੀਤਾ ਜਾਵੇ ਪਰ ਅਫਸੋਸ ਦੀ ਗੱਲ ਹੈ ਕਿ ਇਸ ਹਸਪਤਾਲ 'ਚ ਨਾ ਤਾਂ ਟੈਸਟ ਕੀਤੇ ਜਾ ਰਹੇ ਹਨ ਅਤੇ ਨਾ ਹੀ ਡਾਕਟਰਾਂ ਨੂੰ ਇਕੱਲੇ ਰੱਖਣ ਲਈ ਕੋਈ ਗੰਭੀਰਤਾ ਦਿਖਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਕੈਪਟਨ ਦੀ ਫੋਟੋ ਵਾਲੇ ਬੈਗ 'ਚ ਵੰਡਿਆ ਜਾਵੇਗਾ ਸਰਕਾਰੀ ਰਾਸ਼ਨ