ਨਸ਼ਿਆਂ ਨੇ ਰੋਲੀ ਜਵਾਨੀ, ਹੈਰੋਇਨ ਪੀਂਦੀ ਮੁਟਿਆਰ ਸਣੇ 3 ਕਾਬੂ

02/24/2020 8:37:23 PM

ਅੰਮ੍ਰਿਤਸਰ, (ਅਰੁਣ)— ਮਜੀਠਾ ਰੋਡ ਥਾਣੇ ਦੀ ਪੁਲਸ ਵੱਲੋਂ ਇਤਲਾਹ ਦੇ ਆਧਾਰ 'ਤੇ ਛਾਪੇਮਾਰੀ ਕਰਦਿਆਂ ਹੈਰੋਇਨ ਪੀਂਦਿਆਂ ਇਕ ਮੁਟਿਆਰ ਤੇ ਉਸ ਦੇ 2 ਹੋਰ ਸਾਥੀਆਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਮੁਲਜ਼ਮ ਸਾਜਨ ਪੁੱਤਰ ਮੁਖਤਿਆਰ ਸਿੰਘ ਵਾਸੀ ਨਵੀਂ ਆਬਾਦੀ, ਕਰਨ ਮਹਿਰਾ ਪੁੱਤਰ ਕੁਲਦੀਪ ਸਿੰਘ ਵਾਸੀ ਨੰਗਲੀ ਭੱਠਾ ਅਤੇ ਪਲਕ ਵਾਸੀ ਹਾਊਸਿੰਗ ਬੋਰਡ ਕਾਲੋਨੀ ਰਣਜੀਤ ਐਵੇਨਿਊ ਨੂੰ ਗ੍ਰਿਫਤਾਰ ਕਰਦਿਆਂ ਹੈਰੋਇਨ ਨਾਲ ਲਪੇਟਿਆ ਸਿਲਵਰ ਪੇਪਰ, 10 ਰੁਪਏ ਦਾ ਨੋਟ ਅਤੇ ਲਾਈਟਰ ਕਬਜ਼ੇ 'ਚ ਲੈਣ ਮਗਰੋਂ ਐੱਨ. ਡੀ. ਪੀ. ਐੱਸ. ਐਕਟ ਤਹਿਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਗਿਆ। ਫੈਜ਼ਪੁਰਾ ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਇਤਲਾਹ ਦੇ ਆਧਾਰ 'ਤੇ ਛਾਪਾਮਾਰੀ ਕਰਦਿਆਂ ਕਾਬੂ ਕੀਤਾ ਗਿਆ। ਅਦਾਲਤ 'ਚ ਪੇਸ਼ ਕਰਨ ਮਗਰੋਂ ਇਨ੍ਹਾਂ ਨੂੰ ਅਦਾਲਤੀ ਹੁਕਮਾਂ ਤਹਿਤ ਕੇਂਦਰੀ ਜੇਲ ਫਤਾਹਪੁਰ ਭੇਜਿਆ ਗਿਆ।


 


KamalJeet Singh

Content Editor

Related News