15,000 ਰਿਸ਼ਵਤ ਲੈਂਦਿਆਂ ਪਾਵਰਕਾਮ ਦਾ ਡਿਵੀਜ਼ਨਲ ਅਕਾਊਂਟੈਂਟ ਰੰਗੇ ਹੱਥੀਂ ਕਾਬੂ

Friday, May 29, 2026 - 08:24 PM (IST)

15,000 ਰਿਸ਼ਵਤ ਲੈਂਦਿਆਂ ਪਾਵਰਕਾਮ ਦਾ ਡਿਵੀਜ਼ਨਲ ਅਕਾਊਂਟੈਂਟ ਰੰਗੇ ਹੱਥੀਂ ਕਾਬੂ

ਗੁਰਦਾਸਪੁਰ (ਵਿਨੋਦ) : ਵਿਜੀਲੈਂਸ ਵਿਭਾਗ ਗੁਰਦਾਸਪੁਰ ਨੇ ਕਾਰਵਾਈ ਕਰਦਿਆਂ ਪਾਵਰਕਾਮ ਵਿਭਾਗ ਦੇ ਡਿਵੀਜ਼ਨਲ ਅਕਾਊਂਟੈਂਟ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ, ਪਾਵਰਕਾਮ ਵਿਭਾਗ ਤੋਂ ਹੀ ਸੇਵਾਮੁਕਤ ਹੋਏ ਜੂਨੀਅਰ ਇੰਜੀਨੀਅਰ ਬਿਸ਼ੰਬਰ ਦਾਸ ਦਾ ਵਿਭਾਗ ਵੱਲ ਲਗਭਗ ਇੱਕ ਲੱਖ ਰੁਪਏ ਦਾ ਭੁਗਤਾਨ ਬਾਕੀ ਸੀ। ਐੱਸ.ਈ. ਪਾਵਰਕਾਮ ਦਫ਼ਤਰ ਗੁਰਦਾਸਪੁਰ ਵਿਖੇ ਤਾਇਨਾਤ ਮੰਡਲ ਲੇਖਾਕਾਰ ਅੰਮ੍ਰਿਤਪਾਲ ਸਿੰਘ ਪਿਛਲੇ ਕਰੀਬ ਇੱਕ ਸਾਲ ਤੋਂ ਇਸ ਰਾਸ਼ੀ ਦਾ ਭੁਗਤਾਨ ਕਰਨ ਵਿੱਚ ਟਾਲਮਟੋਲ ਕਰ ਰਿਹਾ ਸੀ। ਇਸ ਭੁਗਤਾਨ ਦੇ ਬਦਲੇ ਅੰਮ੍ਰਿਤਪਾਲ ਸਿੰਘ ਨੇ ਬਿਸ਼ੰਬਰ ਦਾਸ ਤੋਂ 15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।

ਬਿਸ਼ੰਬਰ ਦਾਸ ਨੇ ਇਸ ਸਬੰਧੀ ਵਿਜੀਲੈਂਸ ਵਿਭਾਗ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਵਿਭਾਗ ਨੇ ਜਾਲ ਵਿਛਾ ਕੇ ਬਿਸ਼ੰਬਰ ਦਾਸ ਨੂੰ ਨਿਸ਼ਾਨ ਲੱਗੇ ਹੋਏ 15 ਹਜ਼ਾਰ ਰੁਪਏ ਦੇ ਕੇ ਅਕਾਊਂਟੈਂਟ ਕੋਲ ਭੇਜਿਆ। ਜਿਵੇਂ ਹੀ ਅੰਮ੍ਰਿਤਪਾਲ ਸਿੰਘ ਨੇ ਇਹ ਰਕਮ ਫੜੀ, ਵਿਜੀਲੈਂਸ ਟੀਮ ਨੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਉਸ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਅਤੇ ਰਿਸ਼ਵਤ ਦੀ ਰਕਮ ਬਰਾਮਦ ਕਰ ਲਈ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਭਲਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News