ਔਰਤ ਨੂੰ ਡੋਡਿਆਂ ਦੇ ਛਿਲਕੇ ਸਮੇਤ ਕੀਤਾ ਕਾਬੂ

06/24/2018 7:47:05 AM

 ਬੱਧਨੀ ਕਲਾਂ (ਬੱਬੀ) - ਥਾਣਾ ਬੱਧਨੀ ਕਲਾਂ ਦੀ ਪੁਲਸ ਨੇ ਮੋਗਾ ਬਰਨਾਲਾ ਰੋਡ ਸਥਿਤ ਨਹਿਰ ਦੇ ਪੁਲ ਕੋਲ ਇਕ ਮਹਿਲਾ ਨੂੰ ਡੋਡਿਆਂ ਦੇ ਛਿਲਕੇ ਸਮੇਤ ਕਾਬੂ ਕਰਨ ’ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਥਾਣਾ ਬੱਧਨੀ ਕਲਾਂ ਦੇ ਐੱਸ. ਐੱਚ. ਓ. ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ 6 ਵਜੇ ਦੇ ਕਰੀਬ ਉਹ ਖੁਦ ਪੁਲਸ ਪਾਰਟੀ ਨਾਲ ਪਿੰਡ ਬੁੱਟਰ ਕਲਾਂ ਵੱਲ ਗਸ਼ਤ ’ਤੇ ਜਾ ਰਹੇ ਸਨ ਕਿ ਬੱਧਨੀ ਕਲਾਂ ਨਹਿਰ ਦੇ ਪੁਲ ਕੋਲ ਇਕ ਮਹਿਲਾ ਪਲਾਸਟਿਕ ਦੇ ਗੱਟੇ ਨਾਲ ਬੈਠੀ ਸੀ, ਉਸ  ਤੋਂ ਪੁੱਛਗਿੱਛ ਕੀਤੀ ਗਈ ਤਾਂ  ਉਸ ਕੋਲੋਂ  8 ਕਿਲੋ 500 ਗ੍ਰਾਮ ਚੂਰਾ ਪੋਸਤ ਦਾ ਛਿਲਕਾ ਬਰਾਮਦ ਹੋਇਆ, ਜਿਸ ’ਤੇ ਉਸ ਅੌਰਤ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਉਕਤ ਮਹਿਲਾ ਦੀ ਪਛਾਣ ਨਿੰਦਰ ਕੌਰ ਪਤਨੀ ਮਨਜੀਤ ਸਿੰਘ ਰਾਏ ਸਿੱਖ ਵਾਸੀ ਦੋਲੇਵਾਲਾ ਵਜੋਂ ਹੋਈ।
ਕਾਬੂ ਕੀਤੀ ਗਈ ਮਹਿਲਾ ਖਿਲਾਫ ਮਾਮਲਾ ਦਰਜ ਕਰਨ ਉਪਰੰਤ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਗਿਆ।


Related News