ਸ਼ਾਤਰ ਔਰਤਾਂ ਦੀ ਕਰਤੂਤ ਸੁਣ ਨਹੀਂ ਹੋਵੇਗਾ ਯਕੀਨ, ਕੁਝ ਇਸ ਤਰ੍ਹਾਂ ਦਾ ਕੀਤਾ ਕਾਂਡ
Tuesday, Sep 12, 2017 - 06:58 PM (IST)
ਸ੍ਰੀ ਆਨੰਦਪੁਰ ਸਾਹਿਬ (ਬਾਲੀ) : ਦੋ ਔਰਤਾਂ ਵੱਲੋਂ ਇਕ ਛੋਟੀ ਬੱਚੀ ਸਮੇਤ ਕੱਪੜੇ ਦੀ ਦੁਕਾਨ 'ਤੇ ਖਰੀਦੋ-ਫਰੋਖਤ ਕਰਨ ਦਾ ਬਹਾਨਾ ਬਣਾ ਕੇ ਸੂਟ/ਕੱਪੜੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਦੋਵੇਂ ਔਰਤਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਇਕ ਔਰਤ ਨੂੰ ਕਾਬੂ ਕਰ ਲਿਆ ਗਿਆ ਜਦਕਿ ਦੂਜੀ ਔਰਤ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਸਿਟੀ ਸ੍ਰੀ ਆਨੰਦਪੁਰ ਸਾਹਿਬ ਦੇ ਇੰਚਾਰਜ ਏ.ਐਸ.ਆਈ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦੁਕਾਨ ਮਾਲਕ ਪਿਆਰੇ ਲਾਲ ਪੁੱਤਰ ਸੋਮਨਾਥ ਵਾਸੀ ਮੁਹੱਲਾ ਬੜੀ ਸਰਕਾਰ ਥਾਣਾ ਸ੍ਰੀ ਆਨੰਦਪੁਰ ਸਾਹਿਬ ਨੇ ਦੱਸਿਆ ਕਿ ਉਸਦੀ ਕਚਹਿਰੀ ਰੋਡ 'ਤੇ ਕੱਪੜੇ ਦੀ ਦੁਕਾਨ ਹੈ। ਬੀਤੇ ਦਿਨੀਂ ਦੁਪਹਿਰ ਸਮੇਂ ਉਸਦੀ ਦੁਕਾਨ 'ਤੇ ਦੋ ਔਰਤਾਂ ਇਕ ਛੋਟੀ ਬੱਚੀ ਸਮੇਤ ਕੱਪੜੇ ਖਰੀਦਣ ਆਈਆਂ ਅਤੇ ਸੂਟ ਦਿਖਾਉਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਦੇ ਨਾਲ ਆਈ ਛੋਟੀ ਬੱਚੀ ਦੀ ਫਰਾਕ ਵਿਚ ਕਈ ਸੂਟ ਚੋਰੀ ਕਰਕੇ ਛਿਪਾ ਲਏ ਅਤੇ ਦੁਕਾਨ ਤੋਂ ਬਿਨਾਂ ਕੱਪੜੇ ਖ਼ਰੀਦੇ ਹੀ ਵਾਪਿਸ ਚਲੇ ਗਈਆਂ। ਇਸ ਤੋਂ ਬਾਅਦ ਉਹ ਕੁਝ ਸਮੇਂ ਬਾਅਦ ਦੁਬਾਰਾ ਦੁਕਾਨ 'ਤੇ ਆਈਆਂ ਅਤੇ ਕੱਪੜੇ ਦੇਖਣ ਲੱਗ ਪਈਆਂ। ਇਸ ਦੌਰਾਨ ਉਨ੍ਹਾਂ ਨੇ ਬੜੀ ਹੁਸ਼ਿਆਰੀ ਨਾਲ ਚਾਰ ਸੂਟ ਤੇ ਕੱਪੜੇ ਚੋਰੀ ਕਰਕੇ ਬੱਚੀ ਦੀ ਫਰਾਖ਼ ਅਤੇ ਆਪਣੇ ਕੋਲ ਲੁਕਾ ਛਿਪਾ ਲਏ। ਜਦੋਂ ਉਹ ਕੱਪੜੇ ਖ਼ਰੀਦੇ ਬਗੈਰ ਹੀ ਦੁਕਾਨ ਤੋਂ ਵਾਪਸ ਜਾਣ ਲੱਗੀਆਂ ਤਾਂ ਸਾਨੂੰ ਉਨ੍ਹਾਂ 'ਤੇ ਸ਼ੱਕ ਹੋਇਆ ਕਿਉਂਕਿ ਸਾਡੀ ਦੁਕਾਨ ਵਿਚ ਪਹਿਲਾਂ ਵੀ ਕਪੜੇ ਚੋਰੀ ਹੋ ਚੁੱਕੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਰੋਕਿਆ ਅਤੇ ਆਪਣਾ ਸਮਾਨ ਚੈੱਕ ਕਰਵਾਉਣ ਲਈ ਕਿਹਾ ਤਾਂ ਇਕ ਔਰਤ ਬੜੀ ਤੇਜ਼ੀ ਨਾਲ ਦੁਕਾਨ ਤੋਂ ਬਾਹਰ ਭੱਜ ਗਈ।
ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁਲਸ ਨੇ ਪਹੁੰਚ ਕੇ ਔਰਤ ਦੇ ਲਿਫਾਫੇ ਅਤੇ ਛੋਟੀ ਢਾਈ ਤਿੰਨ ਸਾਲ ਦੀ ਬੱਚੀ ਦੇ ਕੱਪੜਿਆਂ 'ਚੋਂ ਚੋਰੀ ਕੀਤੇ ਕੱਪੜੇ ਬਰਾਮਦ ਕਰ ਲਏ। ਪੁਲਸ ਨੇ ਦੋਵੇਂ ਔਰਤਾਂ ਜਿਨ੍ਹਾਂ ਦੀ ਸ਼ਨਾਖ਼ਤ ਪਰਮਜੀਤ ਕੌਰ ਪਤਨੀ ਰਾਜ ਕੁਮਾਰ ਅਤੇ ਭੋਮਾ ਪਤਨੀ ਅਮਰਜੀਤ ਵਾਸੀ ਪਿੰਡ ਗੰਨਾ ਥਾਣਾ ਫਿਲੌਰ ਜ਼ਿਲਾ ਜਲੰਧਰ ਹੋਈ ਹੈ, ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਮੌਕੇ 'ਤੇ ਫੜੀ ਔਰਤ ਪਰਮਜੀਤ ਕੌਰ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਜੱਜ ਸਾਹਿਬ ਨੇ ਉਕਤ ਔਰਤ ਦਾ ਇਕ ਦਿਨਾਂ ਪੁਲਸ ਰਿਮਾਂਡ ਦਿੱਤਾ ਹੈ।
