ਪਿੰਡ ਚੱਠਾ ਗੋਬਿੰਦਪੁਰਾ ਦੀਆਂ ਬੀਬੀਆਂ ਨੇ ਮੋਦੀ ਖ਼ਿਲਾਫ ਕੱਢਿਆ ਗਿਆ ਰੋਸ ਮਾਰਚ

Wednesday, Jan 06, 2021 - 06:35 PM (IST)

ਪਿੰਡ ਚੱਠਾ ਗੋਬਿੰਦਪੁਰਾ ਦੀਆਂ ਬੀਬੀਆਂ ਨੇ ਮੋਦੀ ਖ਼ਿਲਾਫ ਕੱਢਿਆ ਗਿਆ ਰੋਸ ਮਾਰਚ

ਸੰਗਰੂਰ : ਪਿੰਡ ਚੱਠਾ ਗੋਬਿੰਦਪੁਰਾ ਵਿਚ ਪਿੰਡ ਦੀਆਂ ਬੀਬੀਆਂ ਵਲੋਂ ਇਕੱਤਰ ਹੋ ਕੇ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਗਲੀ-ਗਲੀ ਵਿਚ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਲੋਕਾਂ ਨੂੰ ਕਾਲੇ ਕਾਨੂੰਨਾਂ ਵਿਰੁੱਧ ਜਾਗਰੂਕ ਕਰਵਾਇਆ। ਇਸ ਦੌਰਾਨ ਬੀਬੀਆਂ ਦੀ ਇਹ ਰੈਲੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਪਿੰਡ ਦੀਆਂ ਗਲੀਆਂ ਵਿਚ ਹੁੰਦੀ ਹੋਈ ਫਿਰ ਗੁਰਦੁਆਰਾ ਸਾਹਿਬ ਪਹੁੰਚੀ ਅਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਚਾਅ ਦਾ ਲੰਗਰ ਛਕਾਇਆ ਗਿਆ।

PunjabKesari

ਇਸ ਦੌਰਾਨ ਊਸ਼ਾ ਦੇਵੀ ਸਰਪੰਚ, ਹਰਦੀਪ ਕੌਰ, ਚਰਨਜੀਤ ਕੌਰ, ਕਮਲਾ ਦੇਵੀ, ਸ਼ਿਆਮ ਕੌਰ, ਅੰਗੂਰੀ ਦੇਵੀ, ਸ਼ਿੰਦਰ ਕੌਰ, ਛੋਟੀ ਦੇਵੀ, ਫਰਮੀਲਾ ਦੇਵੀ, ਜਸਵੀਰ ਕੌਰ, ਰਾਜਿੰਦਰ ਕੌਰ, ਪਰਮਜੀਤ ਕੌਰ, ਰਾਜਿੰਦਰ ਕੌਰ, ਸਰਜੀਤ ਕੌਰ ਆਦਿ ਤੋਂ ਇਲਾਵਾ ਪਿੰਡ ਦੀ ਪੰਚਾਇਤ, ਯੂਨੀਅਨ ਅਤੇ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਲ ਸਨ।


author

Gurminder Singh

Content Editor

Related News