ਚੌਲਾਂ ਦੀ ਖਰੀਦ ''ਚ ਲਾਇਆ ਲੱਖਾਂ ਦਾ ਚੂਨਾ
Saturday, Nov 25, 2017 - 05:28 AM (IST)

ਅੰਮ੍ਰਿਤਸਰ, (ਅਰੁਣ)- ਲੱਖਾਂ ਰੁਪਏ ਦੀ ਚੌਲ ਦੀ ਖਰੀਦ ਕਰਨ ਮਗਰੋਂ ਰਕਮ ਦਾ ਕੁਝ ਹਿੱਸਾ ਦੇ ਕੇ ਰਹਿੰਦੀ ਰਕਮ ਡਕਾਰ ਜਾਣ ਵਾਲੇ ਇਕ ਵਪਾਰੀ ਖਿਲਾਫ ਪੁਲਸ ਦੇ ਈ. ਓ. ਵਿੰਗ ਨੇ ਜਾਂਚ ਉਪਰੰਤ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਗੁਰਭੇਜ ਸਿੰਘ ਵੱਲੋਂ ਈ. ਓ. ਵਿੰਗ-1 ਦੇ ਇੰਸਪੈਕਟਰ ਹਰੀਸ਼ ਬਹਿਲ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਗਿਆ ਕਿ 7 ਤੋਂ 15 ਨਵੰਬਰ 2017 ਤੱਕ ਦੀ ਹੋਈ ਡੀਲ ਵਿਚ ਐੱਸ. ਐੱਸ. ਐਗਰੋ ਸੇਲਜ਼ ਪਿੰਡ ਢੇਰੀ ਗਿੱਦੜਬਾਗ ਦੇ ਮਾਲਕ ਸੁਖਵਿੰਦਰ ਸਿੰਘ ਵੱਲੋਂ ਉਸ ਕੋਲੋਂ 64 ਲੱਖ 66 ਹਜ਼ਾਰ 684 ਰੁਪਏ ਦੀ ਬਾਸਮਤੀ ਖਰੀਦੀ ਗਈ ਸੀ। ਮੁਲਜ਼ਮ ਵੱਲੋਂ 36 ਲੱਖ 8 ਹਜ਼ਾਰ 405 ਰੁਪਏ ਦੀ ਰਕਮ ਅਦਾਇਗੀ ਕੀਤੀ ਤੇ ਬਾਕੀ ਦੀ ਰਕਮ ਦੇ 28 ਲੱਖ 58 ਹਜ਼ਾਰ 579 ਰੁਪਏ ਨਾ ਕੇ ਜਾਅਲਸਾਜ਼ੀ ਕੀਤੀ ਗਈ ਹੈ। ਮਾਮਲੇ ਦੀ ਜਾਂਚ ਕੀਤੇ ਜਾਣ ਮਗਰੋਂ ਉਕਤ ਮੁਲਜ਼ਮ ਖਿਲਾਫ ਥਾਣਾ ਗੇਟ ਹਕੀਮਾਂ ਵਿਖੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਪੁਲਸ ਉਸ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ।