ਅੰਮ੍ਰਿਤਸਰ ''ਚ ਕੰਧ ਡਿਗਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ

Saturday, Nov 16, 2019 - 03:50 PM (IST)

ਅੰਮ੍ਰਿਤਸਰ ''ਚ ਕੰਧ ਡਿਗਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ

ਅੰਮ੍ਰਿਤਸਰ (ਗੁਰਪ੍ਰੀਤ) : ਰੋਜ਼ੀ-ਰੋਟੀ ਕਮਾਉਣ ਪੰਜਾਬ ਆਏ ਪਰਵਾਸੀ ਮਜ਼ਦੂਰ ਦੀ ਕੰਧ ਡਿਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਅਜਨਾਲਾ 'ਚ ਮ੍ਰਿਤਕ ਪੰਕਜ (ਪਰਵਾਸੀ ਮਜ਼ਦੂਰ) ਇਕ ਕੋਠੀ 'ਚ ਮਜ਼ਦੂਰੀ ਦਾ ਕੰਮ ਕਰਦਾ ਸੀ। ਕੋਠੀ ਮਾਲਕਾਂ ਨੇ ਉਸ ਨੂੰ ਇਕ ਪੁਰਾਣੀ ਕੰਧ ਤੋੜਨ ਲਈ ਕਿਹਾ। ਜਦੋਂ ਮਜ਼ਦੂਰ ਕੰਧ ਤੋੜ ਰਿਹਾ ਸੀ ਤਾਂ ਕੰਧ ਉਸ 'ਤੇ ਆ ਡਿਗੀ, ਜਿਸ ਦੇ ਹੇਠਾਂ ਆ ਕੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਲਈ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਅੱਗੇ ਆਈ ਹੈ।

ਕਮੇਟੀ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਉਹ ਮ੍ਰਿਤਕ ਦੇ ਪਰਿਵਾਰ ਨਾਲ ਹਨ। ਉਨ੍ਹਾਂ ਦੀ ਮੰਗ ਹੈ ਕਿ ਕੋਠੀ ਮਾਲਕਾਂ ਵਲੋਂ ਮ੍ਰਿਤਕ ਪੰਕਜ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਮ੍ਰਿਤਕ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਫਿਲਹਾਲ ਪੁਲਸ ਵੀ ਇਸ ਮਾਮਲੇ 'ਚ ਦਬਾਉਣ 'ਚ ਲੱਗੀ ਹੋਈ ਦਿਖਾਈ ਦੇ ਰਹੀ ਹੈ।


author

Babita

Content Editor

Related News