ਟਰੇਨਾਂ ਭਰ ਕੇ ਪਹੁੰਚੇ ਪ੍ਰਵਾਸੀ : ਝੋਨੇ ਦੀ ਬੀਜਾਈ ਦੇ ਮੱਦੇਨਜ਼ਰ ਸਟੇਸ਼ਨ ’ਤੇ ਸ਼ੁਰੂ ਹੋਈ ‘ਜੁਗਾੜ’ ਦੀ ਕਵਾਇਦ

Saturday, Jun 15, 2024 - 04:05 AM (IST)

ਟਰੇਨਾਂ ਭਰ ਕੇ ਪਹੁੰਚੇ ਪ੍ਰਵਾਸੀ : ਝੋਨੇ ਦੀ ਬੀਜਾਈ ਦੇ ਮੱਦੇਨਜ਼ਰ ਸਟੇਸ਼ਨ ’ਤੇ ਸ਼ੁਰੂ ਹੋਈ ‘ਜੁਗਾੜ’ ਦੀ ਕਵਾਇਦ

ਜਲੰਧਰ (ਪੁਨੀਤ)- ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਵੱਡੀ ਗਿਣਤੀ ’ਚ ਲੇਬਰ ਪੰਜਾਬ ਪੁੱਜਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਸਟੇਸ਼ਨ ’ਤੇ ਕਾਫੀ ਭੀੜ ਦੇਖਣ ਨੂੰ ਮਿਲ ਰਹੀ ਹੈ। ਹਾਲਾਤ ਇਹ ਹਨ ਕਿ ਮਜ਼ਦੂਰਾਂ ਨੂੰ ਲਿਜਾਣ ਲਈ ਤਰ੍ਹਾਂ-ਤਰ੍ਹਾਂ ਦੇ ਪ੍ਰਬੰਧ ਦੇਖਣ ਨੂੰ ਮਿਲ ਰਹੇ ਹਨ ਤਾਂ ਜੋ ਲੇਬਰ ਰਸਤੇ ’ਚ ਕਿਤੇ ਗਾਇਬ ਨਾ ਹੋ ਜਾਵੇ।

ਪੰਜਾਬ ’ਚ ਕਿਸਾਨਾਂ ਨੂੰ ਝੋਨੇ ਦੀ ਬੀਜਾਈ ਲਈ ਲੇਬਰ ਦੀ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਕਿਸਾਨ ਟਿਕਟਾਂ ਭੇਜ ਕੇ ਮਜ਼ਦੂਰਾਂ ਨੂੰ ਪੰਜਾਬ ਬੁਲਾ ਰਹੇ ਹਨ। ਇਸ ਦੇ ਨਾਲ ਹੀ ਇਹ ਵੀ ਸੁਣਨ ’ਚ ਆ ਰਿਹਾ ਹੈ ਕਿ ਕਈ ਲੋਕਾਂ ਨੂੰ ਪੈਸੇ ਐਡਵਾਂਸ ਦੇਣੇ ਪੈਂਦੇ ਹਨ ਤਾਂ ਜੋ ਲੇਬਰ ਨੂੰ ਬੁਲਾਇਆ ਜਾ ਸਕੇ।

ਇਹ ਵੀ ਪੜ੍ਹੋ- ਰਾਹੁਲ ਸੰਭਾਲਣਗੇ ਰਾਇਬਰੇਲੀ ਤੇ ਰਾਬਰਟ ਵਡੇਰਾ ਵਾਇਨਾਡ ਤੋਂ ਹੋਣਗੇ ਦਾਅਵੇਦਾਰ!

ਇਸ ਦੇ ਨਾਲ ਹੀ ਸਿਟੀ ਰੇਲਵੇ ਸਟੇਸ਼ਨ ’ਤੇ ਲੇਬਰ ਦੇ ਜੁਗਾੜ ਦੀ ਕਵਾਇਦ ਸ਼ੁਰੂ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲੇਬਰ ਦੀ ਕਿੱਲਤ ਤੋਂ ਪ੍ਰੇਸ਼ਾਨ ਲੋਕ ਸਟੇਸ਼ਨ ਦੇ ਬਾਹਰ ਤੇ ਅੰਦਰ ਲੇਬਰ ਦੇ ਲੋਕਾਂ ਨਾਲ ਗੱਲਬਾਤ ਕਰ ਕੇ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਵੱਖ-ਵੱਖ ਟਰੇਨਾਂ ਰਾਹੀਂ ਲੇਬਰ ਆਉਣ ਕਾਰਨ ਸਟੇਸ਼ਨ ’ਤੇ ਭੀੜ ਕਾਫੀ ਵੇਖੀ ਜਾ ਰਹੀ ਹੈ। ਯੂ.ਪੀ. ਤੇ ਬਿਹਾਰ ਤੋਂ ਆਉਣ ਵਾਲੀਆਂ ਟਰੇਨਾਂ ’ਚ ਸੈਂਕੜੇ ਲੋਕ ਪੰਜਾਬ ਪਹੁੰਚ ਰਹੇ ਹਨ। ਪੰਜਾਬ ’ਚ ਆਮ ਤੌਰ ’ਤੇ 10 ਜੂਨ ਤੋਂ ਬਾਅਦ ਲੇਬਰ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਇਸ ਵਾਰ ਲੇਬਰ ਥੋੜ੍ਹੀ ਦੇਰੀ ਨਾਲ ਪੁੱਜਦੀ ਨਜ਼ਰ ਆ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਵੱਡੀ ਪੱਧਰ ’ਤੇ ਬੀਜਾਈ ਕਰਨ ਵਾਲੇ ਮਜ਼ਦੂਰਾਂ ਦਾ ਪਲਾਇਨ ਹੋਇਆ ਹੈ, ਜਿਸ ਕਾਰਨ ਖੇਤਾਂ ਦੀ ਬੀਜਾਈ ਲਈ ਸਥਾਨਕ ਮਜ਼ਦੂਰਾਂ ਨੂੰ ਕੰਮ ’ਤੇ ਲਾਉਣਾ ਪੈ ਰਿਹਾ ਹੈ। ਇਸ ਲਈ ਆਮ ਦਰਾਂ ਤੋਂ ਵੱਧ ਖਰਚ ਕਰਨਾ ਪੈਂਦਾ ਹੈ।

PunjabKesari

ਮਜ਼ਦੂਰਾਂ ਨੂੰ ਦਿੱਤੇ ਜਾ ਰਹੇ ਨੇ ਕਈ ਤਰ੍ਹਾਂ ਦੇ ਲਾਲਚ
ਉੱਥੇ ਹੀ, ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰਾਂ ਨੂੰ ਪੰਜਾਬ ਬੁਲਾਉਣ ਲਈ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਜਾ ਰਹੇ ਹਨ ਤਾਂ ਜੋ ਬੀਜਾਈ ਦਾ ਕੰਮ ਪੂਰਾ ਕੀਤਾ ਜਾ ਸਕੇ। ਇਸ ਕਾਰਨ ਲੇਬਰ ਦੇ ਲੋਕਾਂ ਨੂੰ ਵਧੇਰੇ ਪੈਸਾ ਮਿਲਣਾ ਸ਼ੁਰੂ ਹੋ ਗਿਆ ਹੈ ਤੇ ਸਹੂਲਤਾਂ ਵੀ ਵਧੀਆਂ ਹਨ। ਕੋਈ ਸਮਾਂ ਸੀ ਜਦੋਂ ਪੰਜਾਬ ’ਚ ਲੇਬਰ ਦੀ ਕੋਈ ਘਾਟ ਨਹੀਂ ਸੀ।

ਇਹ ਵੀ ਪੜ੍ਹੋ- ਬਾਜਵਾ ਤੋਂ ਬਾਅਦ ਹੁਣ ਚਰਨਜੀਤ ਚੰਨੀ ਪਹੁੰਚੇ ਸੁੰਦਰ ਸ਼ਾਮ ਅਰੋੜਾ ਦੇ ਘਰ, ਕੀ ਜਲਦੀ ਫੜਨਗੇ ਕਾਂਗਰਸ ਦਾ 'ਹੱਥ' ?

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News