ਗੋਦਾਮ 'ਚ ਕੰਮ ਕਰ ਰਹੇ ਮਜ਼ਦੂਰ ਨਾਲ ਵਾਪਰਿਆ ਭਾਣਾ, ਕਣਕ ਦੇ ਗੱਟਿਆਂ ਹੇਠਾਂ ਆਉਣ ਕਾਰਨ ਹੋਈ ਦਰਦਨਾਕ ਮੌਤ
Tuesday, Mar 12, 2024 - 01:07 AM (IST)
ਜਲੰਧਰ (ਵੈੱਬ ਡੈਸਕ)- ਫਾਜ਼ਿਲਕਾ ਸਥਿਤ ਇਕ ਗੋਦਾਮ 'ਚ ਕੰਮ ਕਰ ਰਹੇ ਇਕ ਮਜ਼ਦੂਰ ਦੀ ਗੱਟਿਆਂ ਹੇਠਾਂ ਆਉਣ ਕਾਰਨ ਦਰਦਨਾਕ ਮੌਤ ਹੋਣ ਦੀ ਦੁਖ਼ਦਾਈ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਮਜ਼ਦੂਰ ਪੱਲੇਦਾਰੀ ਦਾ ਕੰਮ ਕਰਦਾ ਸੀ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਵਿਅਕਤੀ ਗੋਦਾਮ 'ਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਉਸ 'ਤੇ 3,400 ਕਣਕ ਦੇ ਗੱਟੇ ਆ ਡਿੱਗੇ, ਜਿਸ ਕਾਰਨ ਉਹ ਹੇਠਾਂ ਆ ਗਿਆ। ਕਾਫ਼ੀ ਮਿਹਨਤ-ਮੁਸ਼ੱਕਤ ਤੋਂ ਬਾਅਦ ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ- PGI 'ਚ ਮਹਿਲਾ ਰੇਡੀਓਗ੍ਰਾਫ਼ਰ ਨੇ ਡਿਊਟੀ ਦੌਰਾਨ ਨਸ ਕੱਟ ਕੇ ਕੀਤੀ ਖ਼ੁਦਕੁਸ਼ੀ, ਹੋਈ ਜੀਵਨਲੀਲਾ ਸਮਾਪਤ
ਇਸ ਬਾਰੇ ਬੋਲਦਿਆਂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਗੋਦਾਮ 'ਚ ਤੈਅ ਉਚਾਈ ਤੋਂ ਵੀ ਉੱਚੀਆਂ ਤਾਂਘਾਂ ਲਗਾ ਕੇ ਕਣਕ ਦੇ ਗੱਟੇ ਚਿਣੇ ਗਏ ਹਨ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਹਾਦਸੇ ਹੁੰਦੇ ਰਹੇ ਹਨ, ਜਿਨ੍ਹਾਂ 'ਚ ਮਜ਼ਦੂਰ ਜ਼ਖ਼ਮੀ ਹੁੰਦੇ ਰਹੇ ਹਨ ਤੇ ਹੁਣ ਤਾਂ ਇਕ ਦੀ ਜਾਨ ਵੀ ਚਲੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e