ਕੈਰੀ ਬੈਗ ਬਣਾਉਣ ਵਾਲੀ ਇਕਾਈ ’ਚੋਂ ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ
Tuesday, Aug 27, 2019 - 08:53 PM (IST)
ਲੁਧਿਆਣਾ,(ਕੁਲਵੰਤ): ਸ਼ਹਿਰ ਦੇ ਗਿੱਲ ਰੋਡ ’ਤੇ ਹੋਏ ਇਕ ਹਾਦਸੇ ’ਚ ਕੈਰੀ ਬੈਗ ਬਣਾਉਣ ਵਾਲੀ ਇਕਾਈ ’ਚੋਂ ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਜ਼ਦੂਰ ਨਾਈਟ ਸ਼ਿਫਟ ’ਚ ਕੰਮ ਕਰ ਰਿਹਾ ਸੀ ਤੇ ਮਸ਼ੀਨ ਖਰਾਬ ਹੋਣ ’ਤੇ ਡਾਈ ਬਦਲਦੇ ਸਮੇਂ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਮਿ੍ਰਤਕ ਦੀ ਪਤਨੀ ਤੇ ਭਰਾ ਨੇ ਇਕਾਈ ਮਾਲਕ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਮੁਆਵਜ਼ੇ ਤੇ ਕਾਰਵਾਈ ਦੀ ਮੰਗ ਕੀਤੀ। ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਪੋਸਟਮਾਟਰਮ ਲਈ ਭੇਜਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮਰਨ ਵਾਲੇ ਮਜ਼ਦੂਰ ਦੀ ਪਛਾਣ ਬਰਾਟਾ ਰੋਡ ਦੇ ਰਹਿਣ ਵਾਲੇ 47 ਸਾਲਾ ਨਵੀਨ ਕੁਮਾਰ ਦੇ ਰੂਪ ਵਿਚ ਹੋਈ ਹੈ।ਉਉਹ ਇਥੇ ਬਿਰਦੀ ਫਲਡੈਸਕ ਨਾਮਕ ਇਕਾਈ ’ਚ ਪਿਛਲੇ 30 ਸਾਲ ਤੋਂ ਕੰਮ ਕਰ ਰਿਹਾ ਸੀ। ਨਵੀਨ ਦੀ ਮੌਤ ਦੇ ਬਾਰੇ ’ਚ ਤਦ ਪਤਾ ਲੱਗਾ ਜਦ ਸਵੇਰੇ ਅਚਾਨਕ ਇਕਾਈ ਮਾਲਕ ਹਰਜੀਤ ਸਿੰਘ ਉਉਥੇੇ ਆਇਆ ਤੇ ਮਸ਼ੀਨ ’ਤੇ ਹੀ ਨਵੀਨ ਨੂੰ ਡਿੱਗਿਆ ਦੇਖ ਕੇ ਨਵੀਨ ਦੇ ਭਰਾ ਤੇ ਉਸ ਦੀ ਪਤਨੀ ਨੂੰ ਇਸ ਬਾਰੇ ਸੂਚਨਾ ਦਿੱਤੀ। ਜਿਸ ਦੇ ਬਾਅਦ ਸੂਚਨਾ ਪੁਲਸ ਨੂੰ ਮਿਲੀ, ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਏ.ਸੀ.ਪੀ. ਸੰਦੀਪ ਵਡੇਰਾ ਦਾ ਕਹਿਣਾ ਸੀ ਕਿ ਮਿ੍ਰਤਕ ਨਵੀਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਪੁਲਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ। ਸ਼ੁਰੂਆਤੀ ਜਾਂਚ ’ਚ ਨਵੀਨ ਦੀ ਮੌਤ ਕਰੰਟ ਲੱਗਣ ਨਾਲ ਹੋਈ ਲੱਗਦੀ ਹੈ। ਪੁਲਸ ਫਿਰ ਵੀ ਪੋਸਟਮਾਟਰਮ ਕਰਵਾ ਰਹੀ ਹੈ ਤਾਂ ਕਿ ਮੌਤ ਦੇ ਅਸਲ ਕਾਰਨ ਪਤਾ ਲੱਗ ਸਕਣ। ਉਉਸਦੇ ਇਲਾਵਾ ਮੁਆਵਜ਼ੇ ਸਬੰਧੀ ਉਉਨ੍ਹਾਂ ਦਾ ਕਹਿਣਾ ਸੀ ਕਿ ਮਿ੍ਰਤਕ ਦਾ ਪ੍ਰਾਵੀਡੈਂਟ ਫੰਡ ਦੇ ਇਲਾਵਾ ਮੁਆਵਜ਼ੇ ਸਬੰਧੀ ਵੀ ਦੋਵੇਂ ਧਿਰਾਂ ਦੇ ਵਿਚਕਾਰ ਗੱਲ ਚੱਲ ਰਹੀ ਸੀ।