ਸੋਨੀ ਦੀ ਚਿਤਾਵਨੀ : ਗ਼ਲਤ ਰਿਪੋਰਟ ਦੇਣ ਵਾਲੀ ਕਿਸੇ ਲੈਬੋਰਟਰੀ ਨੂੰ ਨਹੀਂ ਬਖ਼ਸ਼ਿਆ ਜਾਵੇਗਾ
Monday, Jun 22, 2020 - 04:32 PM (IST)
ਅੰਮ੍ਰਿਤਸਰ (ਬਿਓਰੋ) : ਕੋਵਿਡ-19 ਲਾਗ (ਮਹਾਮਾਰੀ) ਨੂੰ ਨਿਪਟਣ ਲਈ ਰਾਜ ਸਰਕਾਰ ਵਲੋ ਸਰਕਾਰੀ ਹਸਪਤਾਲਾਂ 'ਚ ਕੋਵਿਡ ਮਰੀਜਾਂ ਦੇ ਮੁਫ਼ਤ ਟੈਸਟ ਕੀਤੇ ਜਾ ਰਹੇ ਹਨ। ਕੁਝ ਲੋਕਾਂ ਵਲੋਂ ਪ੍ਰਾਈਵੇਟ ਲੈਬੋਰਟਰੀਆਂ 'ਚ ਆਪਣੇ ਟੈਸਟ ਕਰਵਾਏ ਜਾ ਰਹੇ ਹਨ, ਜਿਨ੍ਹਾਂ 'ਚੋਂ ਕੁਝ ਪ੍ਰਾਈਵੇਟ ਲੈਬੋਰਟਰੀਆਂ ਵਲੋਂ ਗ਼ਲਤ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਆਮ ਲੋਕਾਂ 'ਚ ਕਾਫੀ ਦਹਿਸ਼ਤ ਪਾਈ ਜਾਂਦੀ ਹੈ ਅਤੇ ਜੇਕਰ ਕਿਸੇ ਲੈਬੋਰਟਰੀ ਵਲੋ ਗ਼ਲਤ ਰਿਪੋਰਟ ਪਾਈ ਜਾਂਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਗ਼ਲਤ ਰਿਪੋਰਟ ਦੇਣ ਵਾਲੀ ਲੈਬੋਰਟਰੀ ਨੂੰ ਬਖ਼ਸਿਆ ਨਹੀ ਜਾਵੇਗਾ।
ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਨੇ ਕੀਤਾ ਹੈ। ਸੋਨੀ ਨੇ ਕਿਹਾ ਕਿ 'ਤੁਲੀ ਲੈਬੋਰਟਰੀ' ਵਿਰੁੱਧ ਸ਼ਿਕਾਇਤਾਂ ਮਿਲਣ 'ਤੇ ਉਸ ਵਿਰੁੱਧ ਕਾਰਵਾਈ ਕਰਨ ਲਈ ਉਨ੍ਹਾਂ ਨੇ 7 ਜੂਨ ਨੂੰ ਸਿਹਤ ਮੰਤਰੀ ਪੰਜਾਬ ਅਤੇ ਸਕੱਤਰ ਸਿਹਤ ਵਿਭਾਗ ਨੂੰ ਪੱਤਰ ਲਿਖਿਆ ਸੀ। ਫਿਰ ਇਸ ਬਾਬਤ ਉਕਤ ਮੰਤਰੀ ਅਤੇ ਸਕੱਤਰ ਨੂੰ ਵੀ ਮਿਲ ਕੇ ਜਾਣੂ ਕਰਵਾਇਆ ਗਿਆ। ਇਸ ਆਧਾਰ 'ਤੇ ਹੀ ਇਸ ਲੈਬੋਰਟਰੀ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵਲੋਂ ਇਸ ਲੈਬੋਰਟਰੀ ਵਿਰੁੱਧ ਕਾਰਵਾਈ ਕੀਤੀ ਗਈ ਹੈ ਅਤੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਲਤ ਰਿਪੋਰਟਾਂ ਨਾਲ ਜਿਥੇ ਵਿਅਕਤੀ ਨੂੰ ਮਾਨਸਿਕ ਪਰੇਸ਼ਾਨੀ ਦਾ ਸੀਮਣਾ ਕਰਨਾ ਪੈਦਾ ਹੈ, ਉਥੇ ਹੀ ਉਸਦੀ ਜਾਨ ਵੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀ ਜਾਨ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਸੋਨੀ ਨੇ ਕਿਹਾ ਕਿ ਜੋ ਕੋਈ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ। ਸੋਨੀ ਨੇ ਕਿਹਾ ਇਹ ਸਾਰਾ ਮਾਮਲਾ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿਚ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : 23 ਲੈਬ ਟੈਕਨੀਸ਼ੀਅਨਾਂ ਨੂੰ ਬਰਖ਼ਾਸਤ ਕਰਨ ਦੇ ਨਿਰਦੇਸ਼ 'ਤੇ ਸਿਹਤ ਮੰਤਰੀ ਨੇ ਲਗਾਈ ਰੋਕ
ਅੰਮ੍ਰਿਤਸਰ ਵਾਸੀਆਂ ਨੂੰ ਕੀਤੀ ਅਪੀਲ
ਸੋਨੀ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੋੜ ਪੈਣ 'ਤੇ ਆਪਣਾ ਟੈਸਟ ਸਰਕਾਰੀ ਹਸਪਤਾਲ ਤੋਂ ਹੀ ਕਰਵਾਉਣ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ 'ਚ ਕੋਵਿਡ-19 ਦਾ ਟੈਸਟ ਕਰਨ ਲਈ ਆਧੁਨਿਕ ਢੰਗ ਦੀਆਂ ਮਸ਼ੀਨਾ ਰੱਖੀਆਂ ਗਈਆਂ ਹਨ ਅਤੇ ਇੰਨ੍ਹਾਂ•ਮਸ਼ੀਨਾਂ ਦੇ ਟੈਸਟ ਦੀ ਪ੍ਰਤੀਸ਼ਤਾ ਬਿਲਕੁਲ ਸਹੀ ਹੈ। ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਲਾਗ (ਮਹਾਮਾਰੀ) 'ਤੇ ਕਾਬੂ ਪਾਉਣ ਲਈ 'ਮਿਸ਼ਨ ਫਤਿਹ' ਦੀ ਸ਼ਰੂਆਤ ਕੀਤੀ ਗਈ ਹੈ ਅਤੇ 'ਮਿਸ਼ਨ ਫਤਿਹ' ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇਕਰ ਲੋਕ ਆਪਣਾ ਸਹਿਯੋਗ ਦੇਣ। ਸੋਨੀ ਨੇ ਕਿਹਾ ਕਿ ਘਰੋਂ ਨਿਕਲਣ ਤੋਂ ਪਹਿਲਾਂ ਮਾਸਕ ਦੀ ਵਰਤੋ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਬਿਨਾ ਕਾਰਨ ਘਰੋਂ ਨਿਕਲਣ ਤੋ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ• ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਸਿਰ ਦਰਦ, ਬੁਕਾਰ, ਗਲੇ 'ਚ ਦਰਦ ਆਦਿ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਤੁਰੰਤ ਹਸਪਤਾਲ ਜਾ ਕੇ ਆਪਣਾ ਚੈੱਕਅਪ ਕਰਵਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਕੋਰੋਨਾ ਨੂੰ ਲੈ ਕੇ ਝੂਠੀਆਂ ਰਿਪੋਰਟਾਂ ਬਣਾਉਣ ਵਾਲੀ ਲੈਬ 'ਚ ਵਿਜੀਲੈਂਸ ਦੀ ਛਾਪੇਮਾਰੀ