ਕਰਜ਼ੇ ਤੋਂ ਪ੍ਰੇਸ਼ਾਨ ਮਜ਼ਦੂਰ ਕਿਸਾਨ ਨੇ ਕੀਤੀ ਆਤਮ-ਹੱਤਿਆ
Tuesday, Aug 13, 2019 - 08:33 PM (IST)

ਮੂਨਕ (ਵਰਤੀਆ)- ਪਿੰਡ ਚਾਂਦੂ ਵਿਖੇ ਮਜ਼ਦੂਰ ਕਿਸਾਨ ਨੇ ਘੱਗਰ ਦਰਿਆ ਦੇ ਹੜ੍ਹਾਂ ਦੀ ਮਾਰ ਹੇਠ ਆਈ ਝੋਨੇ ਦੀ ਫਸਲ ਬਰਬਾਦ ਹੋ ਜਾਣ ਅਤੇ ਸਿਰ 'ਤੇ 7-8 ਲੱਖ ਰੁਪਏ ਦਾ ਕਰਜ਼ਾ ਹੋਣ ਕਾਰਣ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ। ਲਾਸ਼ ਨੂੰ ਪੋਸਟਮਾਰਟਮ ਲਈ ਮੂਨਕ ਸਰਕਾਰੀ ਹਸਪਤਾਲ ਲਿਆਂਦਾ ਗਿਆ। ਪੁਲਸ ਥਾਣਾ ਖਨੌਰੀ ਵਿਖੇ ਫੂਲ ਸਿੰਘ ਪੁੱਤਰ ਚੰਦਰ ਭਾਨ ਕੌਮ ਬੌਰੀਆ ਵਾਸੀ ਚਾਂਦੂ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਭਰਾ ਮਹਿੰਦਰ ਸਿੰਘ, ਜਿਸ ਨੇ ਕਰੀਬ 8 ਕਿੱਲੇ ਜ਼ਮੀਨ ਠੇਕੇ 'ਤੇ ਲਈ ਹੋਈ ਹੈ, ਜਿਸ 'ਚ ਝੋਨੇ ਦੀ ਫਸਲ ਬੀਜੀ ਸੀ ਜੋ ਕਿ ਘੱਗਰ ਦੇ ਹੜ੍ਹਾਂ ਅਤੇ ਬਰਸਾਤੀ ਪਾਣੀ ਭਰਨ ਨਾਲ ਮਰ ਚੁੱਕੀ ਹੈ। ਹੁਣ ਦੁਬਾਰਾ ਝੋਨਾ ਲਾਉਣ ਲਈ ਮਜਬੂਰ ਸੀ ਅਤੇ ਕਰੀਬ ਉਸ 'ਤੇ 7-8 ਲੱਖ ਰੁ. ਦਾ ਕਰਜ਼ਾ ਹੋਣ ਕਾਰਣ ਉਹ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਣ ਉਸ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ। ਇਸ ਸਬੰਧੀ ਖਨੌਰੀ ਥਾਣਾ ਵਿਖੇ ਰਿਪੋਰਟ ਦਰਜ ਕਰਵਾਉਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਮੂਨਕ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ।