ਮਜ਼ਦੂਰ ਦਿਵਸ 'ਤੇ ਵਿਧਾਇਕ ਰਮਿੰਦਰ ਆਵਲਾ ਨੇ ਲਹਿਰਾਇਆ ਤਿਰੰਗਾ ਝੰਡਾ
Friday, May 01, 2020 - 03:36 PM (IST)
ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ,ਨਿਖੰਜ ਜਤਿੰਦਰ) :1 ਮਈ ਨੂੰ ਕੌਮੀ ਮਜ਼ਦੂਰ ਦਿਵਸ ਤੇ ਹਲਕਾ ਵਿਧਾਇਕ ਰਮਿੰਦਰ ਆਵਲਾ ਕਮਰੇ ਵਾਲਾ ਰੋਡ ਸਥਿਤ ਪੰਜਾਬ ਪੱਲੇਦਾਰ ਯੂਨੀਅਨ ਦਫਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਕੌਮੀ ਝੰਡਾ ਲਹਿਰਾਉਂਦੇ ਹੋਏ ਮਜ਼ਦੂਰਾਂ ਨੂੰ ਕੌਮੀ ਮਜਦੂਰ ਦਿਵਸ 'ਤੇ ਵਧਾਈ ਦਿੱਤੀ। ਇਸ ਮੌਕੇ ਪ੍ਰਧਾਨ ਹੰਸਾ ਸਿੰਘ, ਮੱਖਣ ਸਿੰਘ, ਮਹਿੰਦਰ ਸਿੰਘ, ਕਾਂਗਰਸੀ ਆਗੂ, ਰਾਜ ਬਖਸ਼ ਕੰਬੋਜ, ਕਾਕਾ ਕੰਬੋਜ, ਹਰੀਸ਼ ਸੇਤੀਆ,ਦਰਸ਼ਨ ਵਾਟਸ, ਸ਼ਾਮ ਸੁੰਦਰ ਮੈਣੀ,ਜਰਨੈਲ ਸਿੰਘ ਮੁਖੀਜਾ, ਬਿੱਟੂ ਸੇਤੀਆ, ਸੁਰਿੰਦਰ ਚਕਤੀ, ਨਿੱਜੀ ਸਕੱਤਰ ਅੰਗਰੇਜ ਸਿੰਘ, ਜਗਨ ਨਾਥ, ਰੋਸ਼ਨ ਲਾਲ ਭਠੇਜਾ ਮੌਜੂਦ ਸਨ।ਇਸ ਤੋਂ ਇਲਾਵਾ ਵਿਧਾਇਕ ਆਵਲਾ ਅਨਾਜ ਮੰਡੀ ਅਤੇ ਆਪਣੇ ਵਰਕਰਾਂ ਦੇ ਘਰ ਝੰਡੇ ਲਹਿਰਾਏ।
ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਇਸ ਵਾਰ ਮਜ਼ਦੂਰ ਦਿਵਸ ਬਿਲਕੁੱਲ ਸ਼ਾਂਤਮਈ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ, ਕਿਉਂਕਿ ਦੇਸ਼ 'ਚ ਫੈਲੀ ਕੋਰੋਨਾ ਮਹਾਮਾਰੀ ਦੇ ਕਾਰਨ ਸਾਨੂੰ ਸੰਕਟ ਨੂੰ ਲੈ ਕੇ ਲੋਕਾਂ ਨਾਲ ਪੂਰੀ ਸੰਵੇਦਨਾ ਹੈ। ਉਨ੍ਹਾਂ ਕਿਹਾ ਮਜ਼ਦੂਰ ਵਰਗ ਦੇ ਹਿੱਤਾਂ ਲਈ ਸਰਕਾਰ ਹਮੇਸ਼ਾ ਤਿਆਰ ਰਹਿੰਦੀ ਹੈ ਅਤੇ ਉਨ੍ਹਾਂ ਵਲੋਂ ਵੀ ਹਲਕੇ ਅੰਦਰ ਜੋ ਵੀ ਮਜ਼ਦੂਰ ਵਰਗ ਦੇ ਹਿੱਤਾਂ ਲਈ ਫੈਸਲੇ ਲਏ ਜਾਣਗੇ। ਉਨ੍ਹਾਂ ਮਈ ਦਿਵਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਚੌ. ਸੁਨੀਲ ਕੁਮਾਰ ਜਾਖੜ ਵਲੋਂ ਵਰਕਰਾਂ ਨੂੰ ਕੌਮੀ ਝੰਡੇ ਲਹਿਰਾਉਣ ਅਤੇ ਕੇਂਦਰ ਸਰਕਾਰ ਨੂੰ ਜਗਾਉਣ ਲਈ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਪੰਜਾਬ ਦਾ ਬਣਦਾ ਜੀ.ਐਸ.ਟੀ. ਦਾ ਹਿੱਸਾ ਉਸ ਨੂੰ ਨਹੀਂ ਦੇ ਰਹੀ ਜਿਸ ਕਾਰਨ ਪੰਜਾਬ ਸਰਕਾਰ ਨੂੰ ਆਰਥਿਕ ਸੰਕਟ 'ਚ ਲੰਘਣਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਤੋਂ ਵਾਧੂ ਮਦਦ ਨਹੀਂ ਬਲਿਕ ਆਪਣਾ ਹੱਕ ਹੀ ਮੰਗ ਰਹੇ ਹਾਂ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਜੀ ਵਲੋਂ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਸਮੱਸਿਆਵਾਂ ਅਤੇ ਉੱਥੋਂ ਦੇ ਹਲਾਤਾਂ ਬਾਰੇ ਜਾਣਕਾਰੀ ਲਈ ਗਈ ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਇੰਤਜ਼ਾਰ 'ਚ ਰਹੇ ਕਿ ਕਦੋਂ ਪੀ.ਐਮ.ਓ. ਦਫਤਰ ਵਲੋਂ ਉਨ੍ਹਾਂ ਨਾਲ ਵੀਡੀਓ ਕਾਨਫਰੰਸ ਕਰਵਾਈ ਜਾਵੇਗੀ ਜਦਕਿ ਉਨ੍ਹਾਂ ਨਾਲ ਪੰਜਾਬ ਦੇ ਹਲਾਤਾਂ ਸਬੰਧੀ ਜਾਣੂ ਕਰਵਾਉਣ ਲਈ ਗੱਲਬਾਤ ਨਹੀਂ ਕੀਤੀ ਗਈ।