ਰੋਜ਼ੀ-ਰੋਟੀ ਦੀ ਭਾਲ ’ਚ ਕੁਵੈਤ ਗਏ ਜੋਗਿੰਦਰ ਸਿੰਘ ਦੀ ਦੁਖਦਾਈ ਮੌਤ

01/17/2021 6:24:52 PM

ਕੋਟਕਪੂਰਾ (ਨਰਿੰਦਰ ਬੈੜ੍ਹ): ਮਾਲਵਾ ਪੱਟੀ ਦੇ ਸ਼ਹਿਰ ਕੋਟਕਪੂਰਾ ਦੇ ਪ੍ਰੇਮ ਨਗਰ ’ਚ ਰਹਿਣ ਵਾਲੇ ਇਕ ਬਜ਼ੁਰਗ ਪਰਿਵਾਰ ਤੇ ਐਤਵਾਰ ਦਾ ਦਿਨ ਪਹਾੜ ਵਰਗਾ ਹੋ ਗੁਜ਼ਰਿਆ ਜਦ ਉਨ੍ਹਾਂ ਦੇ ਕੁਵੈਤ ਰਹਿੰਦੇ ਪੁੱਤਰ ਦੀ ਮੌਤ ਦਾ ਦੁਖਦਾਈ ਸਮਾਚਾਰ ਉਨਾਂ ਤੱਕ ਪਹੁੰਚਿਆ। ਦੋ ਕਮਰਿਆਂ ਦੇ ਕੱਚੇ ਕੋਠੇ ਵਿਚ ਰਹਿ ਰਿਹਾ ਬਲਵੀਰ ਸਿੰਘ ਸੰਨ 1984 ਵਿੱਚ ਸਿੱਖ ਵਿਰੋਧੀ ਦੰਗਿਆਂ ਦੀ ਚੋਟ ਦੀ ਸੱਟ ਪਹਿਲਾਂ ਹੀ ਝੱਲ ਚੁੱਕਿਆ ਹੈ। ਉਹ ਕਿਸੇ ਵੇਲੇ ਦਿੱਲੀਓਂ ਉਜੜ ਕੇ ਪੰਜਾਬ ਆਇਆ ਤੇ ਆਪਣੇ ਕੱਚੇ ਕੋਠੇ ਵਿਚ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ।

ਇਹ ਵੀ ਪੜ੍ਹੋ:  ਦੁਬਈ ’ਚ ਰੋਜ਼ੀ-ਰੋਟੀ ਕਮਾਉਣ ਗਏ ਜੰਡਿਆਲਾ ਗੁਰੂ ਦੇ ਨੌਜਵਾਨ ਦੀ ਕਰੇਨ ’ਤੋਂ ਡਿੱਗਣ ਨਾਲ ਮੌਤ

ਪਰਿਵਾਰ ਵਿਚ ਉਸਦੇ ਚਾਰ ਕੁੜੀਆਂ ਤੇ ਚਾਰ ਪੁੱਤਰ ਹਨ। ਚਾਰਾਂ ਪੁੱਤਰਾਂ ਵਿੱਚ ਜੋਗਿੰਦਰ ਸਭ ਤੋਂ ਵੱਡਾ ਪੁੱਤ ਹੈ ਜੋ ਰੋਜ਼ੀ-ਰੋਟੀ ਦੀ ਭਾਲ ਲਈ ਆਪਣਾ ਵਤਨ ਛੱਡ ਕੇ ਕਰੀਬ ਦੋ ਸਾਲ ਪਹਿਲਾਂ ਕੁਵੈਤ ਚਲਾ ਗਿਆ ਸੀ। 38 ਸਾਲ ਦੇ ਜੋਗਿੰਦਰ ਸਿੰਘ ਨੇ ਕੁਵੈਤ ਵਿਚ ਇਕ ਕੰਪਨੀ ਵਿਚ ਨੌਕਰੀ ਕੀਤੀ ਤੇ ਉਥੋਂ ਕਮਾਈ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਇਆ। ਪਰਿਵਾਰ ਨੂੰ ਖ਼ਬਰ ਮਿਲੀ ਕਿ ਕੁਝ ਦਿਨ ਪਹਿਲਾਂ ਕੰਪਨੀ ਵਿਚ ਹੋਏ ਹਾਦਸੇ ਦੌਰਾਨ ਜੋਗਿੰਦਰ ਤੇ ਉਸਦੇ ਦੋ ਹੋਰ ਸਾਥੀ ਜ਼ਖ਼ਮੀ ਹੋ ਗਏ ਸਨ। ਜੋਗਿੰਦਰ ਇਸ ਸਮੇਂ ਇਲਾਜ ਅਧੀਨ ਸੀ ਤੇ ਇਲਾਜ ਦੌਰਾਨ ਉਹ ਜ਼ਖ਼ਮਾਂ ਦੀ ਤਾਪ ਨਾਲ ਝੱਲਦਾ ਹੋਇਆ ਹਮੇਸ਼ਾਂ ਲਈ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਜੋਗਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਾਰਤੀ ਦੁਤਾਵਾਸ ਦੀ ਮਦਦ ਨਾਲ ਮ੍ਰਿਤਕ ਦੇਹ ਕੁਵੈਤ ਤੋਂ ਇੰਡੀਅਨ ਏਅਰਲਾਈਨਜ ਰਾਹੀਂ ਦਿੱਲੀ ਪਹੁੰਚੇਗੀ ਤੇ ਸੁਭ੍ਹਾ ਕਰੀਬ 10 ਵਜੇ ਕੋਟਕਪੂਰਾ ਪ੍ਰੇਮ ਨਗਰ ਵਿਖੇ ਪੁੱਜੇਗੀ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਅੰਦੋਲਨ ਤੋਂ ਘਰ ਵਾਪਸ ਪਰਤੇ ਕਿਸਾਨ ਤੀਰਥ ਸਿੰਘ ਨੇ ਤੋੜਿਆ ਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News