ਕੁਰਾਲੀ 'ਚ ਰਾਤ ਵੇਲੇ ਵਾਪਰਿਆ ਵੱਡਾ ਹਾਦਸਾ, ਬੱਸਾਂ ਦੀ ਆਪਸ 'ਚ ਜ਼ਬਰਦਸਤ ਟੱਕਰ ਦੌਰਾਨ 2 ਲੋਕਾਂ ਦੀ ਮੌਤ

Monday, May 09, 2022 - 10:49 AM (IST)

ਕੁਰਾਲੀ 'ਚ ਰਾਤ ਵੇਲੇ ਵਾਪਰਿਆ ਵੱਡਾ ਹਾਦਸਾ, ਬੱਸਾਂ ਦੀ ਆਪਸ 'ਚ ਜ਼ਬਰਦਸਤ ਟੱਕਰ ਦੌਰਾਨ 2 ਲੋਕਾਂ ਦੀ ਮੌਤ

ਕੁਰਾਲੀ (ਬਠਲਾ) : ਕੁਰਾਲੀ 'ਚ ਬੀਤੀ ਰਾਤ 2 ਬੱਸਾਂ ਦੀ ਆਪਸ 'ਚ ਹੋਈ ਭਿਆਨਕ ਟੱਕਰ ਦੌਰਾਨ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦੋਵੇਂ ਬੱਸਾਂ 'ਚ ਬੈਠੀਆਂ 25 ਤੋਂ 30 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ। ਜ਼ਖਮੀ ਲੋਕਾਂ ਨੂੰ ਫਿਲਹਾਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕੁਰਾਲੀ ਫਲਾਈਓਵਰ 'ਤੇ ਬੀਤੀ ਰਾਤ ਕਰੀਬ 12 ਵਜੇ ਵਾਪਰਿਆ।

ਇਹ ਵੀ ਪੜ੍ਹੋ : ਹਵਸ ਦੀ ਅੱਗ 'ਚ ਨੌਜਵਾਨ ਨੇ ਮਾਸੂਮ ਬੱਚੀ ਨੂੰ ਵੀ ਨਾ ਬਖ਼ਸ਼ਿਆ, ਖੰਡਰਨੁਮਾ ਮਕਾਨ 'ਚ ਲਿਜਾ ਕੀਤੀ ਗੰਦੀ ਕਰਤੂਤ

ਇਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 25-30 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ। ਸਵਾਰੀਆਂ ਮੁਤਾਬਕ ਬੱਸ ਚਾਲਕ ਦੀ ਗਲਤ ਡਰਾਈਵਿੰਗ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ। ਫਿਲਹਾਲ ਇਸ ਹਾਦਸੇ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਚੰਡੀਗੜ੍ਹ ਅਤੇ ਮੋਹਾਲੀ ਦੇ ਹਸਪਤਾਲਾਂ 'ਚ ਦਾਖ਼ਲ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਮਾਮਲਾ, ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਬਰਾਮਦ ਕੀਤੇ ਹਥਿਆਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News